- ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ 1 ਹਫ਼ਤੇ ਅੰਦਰ-ਅੰਦਰ ਲਾਇਸੰਸ ਰੀਨਿਊ ਜਾਂ ਸਿਰੰਡਰ ਕਰਨ ਦਾ ਨੋਟਿਸ ਜਾਰੀ
- ਤੈਅ ਸਮੇਂ ਤੋਂ ਬਾਅਦ ਲਾਇਸੰਸ ਹੋਵੇਗਾ ਰੱਦ, ਦੁਬਾਰਾ ਨਵੀਨੀਕਰਨ ਲਈ ਵੀ ਨਹੀਂ ਜਾਵੇਗਾ ਵਿਚਾਰਿਆ : ਵਧੀਕ ਜਿ਼ਲ੍ਹਾ ਮੈਜਿਸਟ੍ਰੇਟ
ਮੋਗਾ, 12 ਅਗਸਤ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਈਲੈਟਸ ਦੇ ਕੋਚਿੰਗ ਸੈਂਟਰਾਂ, ਟਿਕਟਿੰਗ ਏਜੰਟਾਂ, ਟ੍ਰੈਵਲ ਏਜੰਟਾਂ, ਟ੍ਰੈਵਲ ਏਜੰਸੀਆਂ, ਕੰਸਲਟੈਂਸੀਜ਼, ਜਰਨਲ ਸੇਲਜ਼ ਏਜੰਟ ਦਾ ਕੰਮ ਕਰਨ ਲਈ ਜਿ਼ਲ੍ਹਾ ਪੱਧਰ ਤੋਂ ਲਾਇਸੰਸ ਜਾਰੀ ਕੀਤੇ ਜਾਂਦੇ ਹਨ, ਜਿਹਨਾਂ ਦੀ ਮਿਆਦ 5 ਸਾਲ ਨਿਰਧਾਰਿਤ ਕੀਤੀ ਜਾਂਦੀ ਹੈ ਅਤੇ ਲਾਇਸੰਸ ਖਤਮ ਹੋਣ ਤੋਂ 2 ਮਹੀਨੇ ਪਹਿਲਾਂ ਇਸ ਨੂੰ ਲਾਇਸੰਸ ਧਾਰਕਾਂ ਵੱਲੋਂ ਰੀਨਿਊ ਕਰਨ ਦੀ ਅਰਜੀ ਸਬੰਧਤ ਜਿ਼ਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੀ ਲਾਜ਼ਮੀ ਹੁੰਦੀ ਹੈ। ਜਿ਼ਲ੍ਹਾ ਮੋਗਾ ਨਾਲ ਸਬੰਧਤ ਕੁਝ ਟ੍ਰੈਵਲ ਏਜੰਸੀਆਂ ਅਤੇ ਆਈਲੈਟਸ ਕੋਚਿੰਗ ਸੈਂਟਰਾਂ ਵੱਲੋਂ ਲਾਇਸੰਸ ਦੀ ਮਿਆਦ ਗੁਜਰਨ ਦੇ ਬਾਵਜੂਦ ਵੀ ਨਾ ਤਾਂ ਲਾਇਸੰਸ ਨਵੀਨ ਕਰਨ ਦੀ ਦਰਖਾਸਤ ਦਿੱਤੀ ਹੈ ਅਤੇ ਨਾ ਹੀ ਸਿਰੰਡਰ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਡਾ. ਨਿਧੀ ਕੁਮੁਦ ਬਾਂਬਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਮੋਗਾ ਵਿੱਚ ਕੁੱਲ 19 ਆਈਲੈਟਸ ਕੋਚਿੰਗ ਸੈਂਟਰ ਅਤੇ 11 ਟ੍ਰੇਵਲ ਏਜੰਸੀਆਂ ਨੇ ਆਪਣਾ ਲਾਇਸੰਸ ਰੀਨਿਊ ਜਾਂ ਸਰੰਡਰ ਨਹੀਂ ਕੀਤਾ ਹੈ। ਇਨ੍ਹਾਂ ਆਈਲੈਟਸ ਕੋਚਿੰਗ ਸੈਂਟਰਾਂ ਅਤੇ ਟ੍ਰੈਵਲ ਏਜੰਸੀਆਂ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤੇ ਹਨ ਅਤੇ ਇਨ੍ਹਾਂ ਨੂੰ ਨੋਟਿਸ ਵੀ ਕੱਢਿਆ ਗਿਆ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਲਾਇਸੰਸ ਨਵੀਨ ਕਰਨ ਲਈ ਦਰਖਾਸਤ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਜਾਂ ਆਪਣਾ ਲਾਇਸੰਸ ਸਿਰੰਡਰ ਕਰਨ। ਉਨ੍ਹਾਂ ਹੁਕਮਾਂ ਵਿੱਚ ਇਹ ਵੀ ਲਿਖਿਆ ਹੈ ਕਿ ਜੇਕਰ ਉਕਤ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਦੁਬਾਰਾ ਨਵੀਨੀਕਰਨ ਲਈ ਵੀ ਨਹੀਂ ਵਿਚਾਰਿਆ ਜਾਵੇਗਾ। ਜਿਕਰਯੋਗ ਹੈ ਕਿ ਆਈਲੈਟਸ ਦੇ ਕੋਚਿੰਗ ਸੈਂਟਰ ਜਿਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਵਿੱਚ ਡੈਫੀਡਿਲਜ਼ ਸਟੱਡੀ ਅਬਰੋਡ ਮੋਗਾ, ਆਰਸਨ ਐਜੂਕੇਸ਼ਨ ਸਿਸਟਮ ਮੋਗਾ, ਏਂਜਲ ਇੰਟਰਨੈਸ਼ਨਲ ਮੋਗਾ, ਦੀ ਪਰਸਨੇਲਿਟੀ ਸਪੋਕਨ ਐਂਡ ਆਈਲੈਟਸ ਇੰਸਟੀਚਿਊਟ ਮੋਗਾ, ਆਕਸਫਾਰਡ ਇੰਗਲਿਸ਼ ਇੰਸਟੀਚਿਊਟ ਬਾਘਾਪੁਰਾਣਾ, ਵੀ ਕੈਨ ਇੰਸਟੀਚਿਊਟ, ਕੀਵੀ ਇਮੀਗਰੇਸ਼ਨ ਐਂਡ ਐਜੂਕੇਸ਼ਨ ਕਨਸਲਟੈਂਟ ਮੋਗਾ, ਏ.ਕੇ. ਅਜੂਕੇਸ਼ਨ ਬਾਘਾਪੁਰਾਣਾ, ਬਾਬਾ ਤਾਰਾ ਸਿੰਘ ਇੰਸਟੀਚਿਊਟ ਮੋਗਾ, ਜੀ.ਕੇ. ਐਜੂਕੇਸ਼ਨ ਅੇੈਂਡ ਟ੍ਰੇਨਿੰਗ ਇੰਸਟੀਚਿਊਟ ਮੋਗਾ, ਐਡਵਾਂਸ ਆਈਲੈਟਸ ਇੰਸਟੀਚਿਊਟ ਮੋਗਾ, ਗਲੋਬਲ ਬਰਾਈਟ ਸਕਿੱਲਜ਼ ਡਿਵੈਲਪਮੈਂਟ ਇੰਸਟੀਚਿਊਟ ਮੋਗਾ, ਮਾਸਟਰਮਾਈਂਡ ਇੰਸਟੀਚਿਊਟ ਮੋਗਾ, ਫਲਾਈ ਹਾਈ ਇੰਸਟੀਚਿਊਟ ਆਫ਼ ਆਈਲੈਟਸ ਮੋਗਾ, ਆਈਲੈਟਸ ਬੁਇਲਡਰ ਮੋਗਾ, ਏ.ਕੇ. ਇੰਗਲਿਸ਼ ਅਕੈਡਮੀ ਬੱਧਨੀਂ ਕਲਾਂ, ਐਜੂਕੇਸ਼ਨਲ ਰਿਸਰਚ ਪਰੋਮੋਟਿੰਗ ਫਤਹਿਗੜ੍ਹ ਪੰਜਤੂੁਰ, ਨੈਕਸਟ ਲੈਵਲ ਇਮੀਗ੍ਰੇਸ਼ਨ ਸਰਵਿਸਜ਼ ਮੋਗਾ ਅਤੇ ਮੈਗਾ ਮਾਈਂਡ ਇੰਸਟੀਚਿਊਟ ਅਜੀਤਵਾਲ ਸ਼ਾਮਿਲ ਹਨ। ਇਸ ਤੋਂ ਇਲਾਵਾ ਟ੍ਰੈਵਲ ਏਜੰਸੀਆਂ ਵਿੱਚ ਓਜੋ਼ਨ ਐਜੂਕੇਸ਼ਨ ਸਿਸਟਮ ਮੋਗਾ, ਗੋਇਲ ਟ੍ਰੈਵਲਜ਼ ਐਂਡ ਟੂਰਜ਼ ਪ੍ਰਾਈਵੇਟ ਲਿਮ ਮੋਗਾ, ਵਰਲਡ ਵੀਜਾ ਗਾਈਡੈਂਸ ਸਰਵਿਸਜ਼ ਮੋਗਾ, ਸਾਹਿਬ ਟ੍ਰੈਵਲਜ਼ ਮੋਗਾ, ਸਰੋਜ਼ ਟੂਰ ਐਂਡ ਟ੍ਰੈਵਲਜ਼ ਸਮਾਲਸਰ, ਮੋਗਾ ਐਵੀਨਿਊ ਓਵਰਸੀਜ਼ ਮੋਗਾ, ਐਜੂਕੇਸ਼ਨ ਪਰਕ ਮੋਗਾ, ਧਾਲੀਵਾਲ ਟ੍ਰੈਲਵਜ਼ ਮੋਗਾ, ਗਰੀਨ ਟ੍ਰੈਵਲਜ਼ ਮੋਗਾ, ਸੀ.ਜੈੱਡ. ਕਰੀਅਰ ਜੋਨ ਮੋਗਾ ਅਤੇ ਮਾਈ ਚੋਆਇਸ ਵੀਜਾ ਐਡਵਾਈਜਰਜ ਨਿਹਾਲ ਸਿੰਘ ਵਾਲਾ ਸ਼ਾਮਿਲ ਹਨ।