ਸਾਲ ਦਾ ਆਖਰੀ ਸੁਰਜ ਗ੍ਰਹਿਣ ਸ਼ੁਰੂ, ਅੰਮ੍ਰਿਤਸਰ 'ਚ ਸਭ ਤੋਂ ਪਹਿਲਾਂ ਦਿਖਾਈ ਦਿੱਤਾ

ਅੰਮ੍ਰਿਤਸਰ : ਦੇਸ਼ 'ਚ ਸਾਲ ਦਾ ਆਖਰੀ ਸੂਰਜ ਗ੍ਰਹਿਣ ਸ਼ੁਰੂ ਹੋ ਗਿਆ ਹੈ। ਭਾਰਤ 'ਚ ਸਭ ਤੋਂ ਪਹਿਲਾਂ ਅੰਮ੍ਰਿਤਸਰ 'ਚ ਦੇਖਿਆ ਗਿਆ। ਦੇਸ਼ 'ਚ ਇਹ ਗ੍ਰਹਿਣ ਦਿੱਲੀ, ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ-ਸ਼੍ਰੀਨਗਰ, ਲੇਹ ਅਤੇ ਲੱਦਾਖ  'ਚ ਦਿਖਾਈ ਦੇਵੇਗਾ। ਇਸ ਤੋਂ ਬਿਨਾਂ ਇਹ ਸੂਰਜ ਗ੍ਰਹਿਣ ਦੱਖਣੀ ਭਾਰਤ ਦੇ ਕੁਝ ਹਿੱਸੇ ਜਿਵੇਂ ਕਿ ਤਾਮਿਲਨਾਡੂ, ਕਰਨਾਟਕ, ਮੁੰਬਈ, ਆਂਧਰਾ ਪ੍ਰਦੇਸ਼, ਤੇਲੰਗਾਨਾ, ਉੜੀਸਾ, ਬਿਹਾਰ, ਛੱਤੀਸਗੜ੍ਹ, ਝਾਰਖੰਡ ਅਤੇ ਬੰਗਾਲ ਦੇ ਇਨ੍ਹਾਂ ਹਿੱਸਿਆਂ 'ਚ ਕੁਝ ਸਮੇਂ ਲਈ ਦਿਖਾਈ ਦੇਵੇਗਾ।