- ਲੋਕਾਂ ਦੀ ਸੇਵਾ ਨੂੰ ਸਮਰਪਿਤ ਸਖਸ਼ੀਅਤਾਂ ਦਾ ਹਮੇਸ਼ਾ ਸਨਮਾਨ ਕਰੋ : ਬਾਬਾ ਜੰਗ ਸਿੰਘ ਦੀਵਾਨਾ
ਮਹਿਲ ਕਲਾਂ 14 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਲੋਹੜੀ ਅਤੇ ਪਵਿੱਤਰ ਤਿਉਹਾਰ ਮਾਘੀ ਨੂੰ ਸਮਰਪਿਤ ਪ੍ਰਸਾਦ ਅਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਮੁੰਗਫਲੀ ਅਤੇ ਰਿਉੜੀਆ ਵੰਡੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਪੰਜਾਬ ਦੇ ਤਿਉਹਾਰ ਲੋਕਾਂ ਨੂੰ ਭਾਈਚਾਰੇ ਦਾ ਸੰਦੇਸ ਦਿੰਦੇ ਹਨ। ਸਾਰੇ ਤਿਉਹਾਰ ਰਲ ਮਿਲਕੇ ਮਨਾਏ ਜਾਂਦੇ ਹਨ। ਅੱਜ ਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ ਪ੍ਰਸਾਦ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸਮਾਜ ਭਲਾਈ ਦੇ ਅਨੇਕਾਂ ਕਾਰਜ ਨਿਰੰਤਰ ਜਾਰੀ ਹਨ। ਇਸ ਮੌਕੇ ਪਰਮ ਆਸਟਰੇਲੀਆ,ਸੁੱਖੀ ਆਸਟਰੇਲੀਆ,ਸੁਖਦੇਵ ਸਿੰਘ ਅਮਰੀਕਾ,ਡਾ ਗੁਰਿੰਦਰ ਸਿੰਘ ਅਮਰੀਕਾ,ਅਰਵਿੰਦਰ ਸਿੰਘ ਅਮਰੀਕਾ,ਬਲਜੀਤ ਸਿੰਘ ਕੈਨੇਡਾ,ਮਨਦੀਪ ਸਿੰਘ ਕੈਨੇਡਾ,ਬਹਾਦਰ ਸਿੰਘ ਕਵੈਤ,ਪ੍ਰਭਜੋਤ ਸਿੰਘ ਕੈਨੇਡਾ,ਬੇਅੰਤ ਸਿੰਘ ਕੈਨੇਡਾ,ਏਐਸਆਈ ਹਰਪਾਲ ਸਿੰਘ,ਨਰਿੰਦਰ ਕੌਰ ਇੰਗਲੈਂਡ,ਏਐਸਆਈ ਸੁਖਵਿੰਦਰ ਸਿੰਘ ਖੇੜੀ,ਦਰਸਨ ਸਿੰਘ, ਸੋਨੂ ਸਿੰਘ ਕੈਨੇਡਾ,ਗੁਰਪ੍ਰੀਤ ਸਿੰਘ ਅਤੇ ਸੂਬੇਦਾਰ ਬਲਜੀਤ ਸਿੰਘ ਸੁਧਾਰ ਨੇ ਬਾਬਾ ਜੰਗ ਸਿੰਘ ਦੀਵਾਨਾ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਸਲਾਘਾ ਕੀਤੀ। ਇਸ ਮੌਕੇ ਨਾਹਰ ਸਿੰਘ,ਅਜਮੇਰ ਸਿੰਘ ਢਿੱਲੋਂ ,ਜਗਸੀਰ ਸਿੰਘ,ਬਿੰਦਰ ਸਿੰਘ ਢਿੱਲੋ,ਪ੍ਰਧਾਨ ਗੁਰਦੀਪ ਸਿੰਘ ਦੀਵਾਨਾ,ਗੋਰਾ ਸਿੰਘ,ਡਾ ਮਨਦੀਪ ਸਿੰਘ ਢਿੱਲੋ,ਜਬਰ ਢਿੱਲੋਂ,ਪਾਲੀ ਵਜੀਦਕੇ, ਗੁਰਸੇਵਕ ਸਿੰਘ ਸਹੋਤਾ, ਗੁਰਪਾਲ ਸਿੰਘ ਪਾਲਾ ਲੱਖਾ,ਚਮਕੌਰ ਸਿੰਘ, ਰਣਜੀਤ ਸਿੰਘ ਰਾਣਾ,ਹਾਕਮ ਸਿੰਘ ਗਹਿਲ,ਵਿੱਕੀ ਬਰਨਾਲਾ (ਦਾਦੇ ਪੋਤੇ ਦੀ ਹੱਟੀ ਵਾਲੇ),ਗਗਨ, ਅਕਾਸ,ਕਾਲਾ ਫੌਜੀ,ਗੁਰਮੇਲ ਸਿੰਘ ਮੇਲਾ ਅਤੇ ਰਾਜੂ ਧਾਲੀਵਾਲ, ਰਾਜੀਵ ਪਾਠਕ ਹਾਜਰ ਸਨ।