ਬਾਬਾ ਸ਼ੇਖ ਫਰੀਦ ਆਗਮਨ ਪੁਰਬ 2023 ਲਈ ਲੰਗਰ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ 

ਫ਼ਰੀਦਕੋਟ 4 ਸਤੰਬਰ : ਵਿਧਾਇਕ ਫਰੀਦਕੋਟ  ਸ. ਗੁਰਦਿੱਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਲੰਗਰ ਮੈਨੇਜਰਮੈਂਟ ਕਮੇਟੀ ਜਿਸਦੇ ਮੈਂਬਰ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਫਰੀਦਕੋਟ, ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ, ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਕੈਪਟਨ ਧਰਮ ਸਿੰਘ ਗਿੱਲ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਕਮੇਟੀ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ।  ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ ਦੌਰਾਨ ਸਾਰੇ ਦਿਨ ਮਿਤੀ 19 ਤੋਂ 23 ਸਤੰਬਰ ਤੱਕ ਲੰਗਰ ਲਗਾਇਆ ਜਾਵੇਗਾ ਅਤੇ ਜਿਹਨਾਂ ਵਿਅਕਤੀਆਂ ਜਾਂ ਸੰਸਥਾਵਾਂ ਵੱਲੋਂ ਲੰਗਰ ਲਗਾਇਆ ਜਾਣਾ ਹੈ ਉਹ ਇਸ ਸਬੰਧੀ ਕਮੇਟੀ ਨੂੰ ਜਰੂਰ ਨੋਟ ਕਰਵਾ ਦੇਣ ਕੇ ਲੰਗਰ ਕਿਸ ਦਿਨ ਲਗਾਉਣਾ ਹੈ। ਇਸ ਤੋਂ ਇਲਾਵਾ ਸੰਗਤਾਂ ਦੇ ਇਕੱਠ ਨੂੰ ਧਿਆਨ ਵਿੱਚ ਰੱਖਦਿਆਂ ਲੰਗਰ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ ਤੇ ਲਗਾਇਆ ਜਾਵੇਗਾ ਅਤੇ ਲੰਗਰ ਲਗਾਉਣ ਉਪਰੰਤ ਉੱਥੇ ਸਫਾਈ ਦਾ ਧਿਆਨ ਰੱਖਿਆ ਜਾਵੇ ਕਿ ਗੰਦਗੀ ਦੇ ਢੇਰ ਨਾ ਲਗਾਏ ਜਾਣ ਅਤੇ ਕੂੜੇਦਾਨ ਦਾ ਪ੍ਰਬੰਧ ਜਰੂਰ ਹੋਵੇ।ਉਨ੍ਹਾਂ ਦੱਸਿਆ ਕਿ ਉਕਤ ਕਮੇਟੀ ਦੇ ਇੰਚਾਰਜ ਕੈਪਟਨ ਧਰਮ ਸਿੰਘ ਗਿੱਲ ਹੋਣਗੇ। ਇਸ ਤੋਂ ਇਲਾਵਾ ਕਮੇਟੀ ਵੱਲੋਂ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਗਈ ਕਿ ਲੰਗਰ ਦੌਰਾਨ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਾ ਕੀਤੀ ਜਾਵੇ।