ਕੋਟਕਪੂਰਾ 03 ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਿਰਦੇਸ਼ਾਂ ਅਨੁਸਾਰ ਕੋਠੇ ਵੜਿੰਗ ਦੀ ਸਹਿਕਾਰੀ ਸਭਾ ਦੀ ਚੋਣ ਅਮਨ ਪੂਰਵਕ ਤਰੀਕੇ ਨਾਲ ਨੇਪਰੇ ਚੜ੍ਹ ਗਈ। ਸਰਬਸੰਮਤੀ ਨਾਲ ਹੋਈ ਇਸ ਚੋਣ ਦੌਰਾਨ ਸੁਸਾਇਟੀ ਦੇ 10 ਮੈਂਬਰ ਨਿਰਵਿਰੋਧ ਚੁਣੇ ਗਏ। ਅੱਜ ਹੋਈ ਇਸ ਚੋਣ ਦੌਰਾਨ ਸੁਖਮੰਦਰ ਸਿੰਘ, ਜਗਵਿੰਦਰ ਸਿੰਘ, ਹਰਜਿੰਦਰ ਸਿੰਘ, ਨਿਰਮਲਜੀਤ ਕੌਰ, ਸੁਖਦੀਪ ਕੌਰ, ਸੁਖਰਾਜ ਸਿੰਘ, ਚਮਕੌਰ ਸਿੰਘ, ਬੋਗਾ ਸਿੰਘ, ਮੰਗਲਜੀਤ ਸਿੰਘ ਅਤੇ ਗਗਨਦੀਪ ਸਿੰਘ ਨਿਰਵਿਰੋਧ ਸਹਿਕਾਰੀ ਸਭਾ ਕੋਠੇ ਵੜਿੰਗ ਦੇ ਮੈਂਬਰ ਚੁਣੇ ਗਏ। ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਹੋਣ ਤੋਂ ਬਾਅਦ ਸਹਿਕਾਰੀ ਸਭਾ ਦੇ ਪ੍ਰਧਾਨ ਦੀ ਚੋਣ 18 ਜੁਲਾਈ ਦਿਨ ਮੰਗਲਵਾਰ ਨੂੰ ਹੋਵੇਗੀ। ਇਸ ਦੌਰਾਨ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਜਗਸੀਰ ਸਿੰਘ ਗਿੱਲ ਅਤੇ ਗੈਰੀ ਵੜਿੰਗ ਨੇ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਹੋਇਆ ਅਤੇ ਸਾਰੀ ਚੋਣ ਪ੍ਰਕਿਰਿਆ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਾਂਤੀ ਪੂਰਨ ਤਰੀਕੇ ਅਤੇ ਬਿਨਾਂ ਕਿਸੇ ਵਾਦ-ਵਿਵਾਦ ਤੋਂ ਮੁਕੰਮਲ ਹੋ ਗਈ ਗਈ। ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੋਂ ਸਾਰਾ ਕੰਮ ਆਪ ਮੁਹਾਰੇ ਹੀ ਚੱਲ ਰਿਹਾ ਸੀ ਪ੍ਰੰਤੂ ਹੁਣ ਪਿੰਡ ਵਾਸੀਆਂ ਨੇ ਇੱਕ-ਜੁਟ ਹੋ ਕੇ ਹੰਭਲਾ ਮਾਰਿਆ ਹੈ ਅਤੇ ਹੁਣ ਇਸ ਸੁਸਾਇਟੀ ਦੀ ਚੋਣ ਨਾਲ ਕਿਸਾਨੀ ਨੂੰ ਭਰਪੂਰ ਫਾਇਦਾ ਹੋਵੇਗਾ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਕੋਠੇ ਵੜਿੰਗ, ਕੋਠੇ ਬੇਰ ਵਾਲੇ, ਕੋਠੇ ਸਰਸੇ ਆਲੇ, ਕੋਠੇ ਮੌੜ ਅਤੇ ਕੋਠੇ ਧਾਲੀਵਾਲ ਨੇ ਮਿਲ ਕੇ ਮੈਂਬਰ ਚੁਣੇ ਹਨ। ਇਸ ਮੌਕੇ ਸੁਖਵਿੰਦਰ ਸਿੰਘ ਪੱਕਾ, ਮਨਦੀਪ ਮੌਂਗਾ, ਡਾ.ਰਾਜਪਾਲ ਸਿੰਘ, ਜਗਤਾਰ ਸਿੰਘ ਜੱਗਾ, ਦੀਪਕ ਮੌਂਗਾ, ਸੁਖਵਿੰਦਰ ਸਿੰਘ ਧਾਲੀਵਾਲ, ਅਰੁਣ ਸਿੰਗਲਾ, ਮਾ.ਹਰਦੀਪ ਸਿੰਘ, ਬੂਟਾ ਸਿੰਘ ਬਰਾੜ ਆਦਿ ਵੀ ਹਾਜਰ ਸਨ।