- ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੌਰਵਮਈ ਇਤਿਹਾਸ ਸਿਰਜਿਆ- ਸਿੱਧੂ
ਲੁਧਿਆਣਾ, 17 ਮਾਰਚ : ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਕੈਨੇਡਾ ਦੇ ਕਿਰਨਦੀਪ ਸਿੰਘ ਸਿੱਧੂ ਰਕਬਾ ਜਨਰਲ ਸਕੱਤਰ ਬਣੇ। ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਰਸਮ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਫਾਊਂਡੇਸ਼ਨ ਦੇ ਵਾਈਸ ਪ੍ਰਧਾਨ ਯੁਵਰਾਜ ਸਿੰਘ ਸਿੱਧੂ, ਫਾਊਂਡੇਸ਼ਨ ਦੇ ਆਸਟਰੇਲੀਆ ਦੇ ਪ੍ਰਧਾਨ ਅਸ਼ਵਨੀ ਬਾਵਾ ਅਤੇ ਕਮਲ ਨੇ ਅਦਾ ਕੀਤੀ। ਇਸ ਸਮੇਂ ਬਾਵਾ ਅਤੇ ਕੁਲਵੰਤ ਸਿੱਧੂ ਵਿਧਾਇਕ ਨੇ ਕਿਹਾ ਕਿ ਸਿੱਧੂ ਪਰਿਵਾਰ ਸੰਤ ਸੇਵੀ ਪਰਿਵਾਰ ਹੈ ਅਤੇ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਮੋਹਰੀ ਰੋਲ ਅਦਾ ਕਰਨ ਵਾਲਾ ਹੈ। ਉਹਨਾਂ ਕਿਹਾ ਕਿ ਕੈਨੇਡਾ ਜਾ ਕੇ ਕਿੇਰਨਦੀਪ ਸਿੰਘ ਸਿੱਧੂ ਨੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਦਿਹਾੜੇ ਮਨਾਉਣ ਲਈ ਹੈਪੀ ਦਿਓਲ ਅਤੇ ਬਿੰਦਰ ਗਰੇਵਾਲ ਹੋਰਾਂ ਨਾਲ ਮਿਲ ਕੇ ਮੋਹਰੀ ਰੋਲ ਅਦਾ ਕਰਨ ਦਾ ਉਪਰਾਲਾ ਕਰਨਾ ਆਪਣੇ ਪੁਰਖਿਆਂ ਭਗਤ ਪੂਰਨ ਸਿੰਘ ਰਕਬਾ ਦੀ ਸੋਚ ਤੇ ਪਹਿਰਾ ਦੇਣਾ ਹੈ। ਇਸ ਸਮੇਂ ਕਿਰਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਜੋ ਮੇਰੀ ਡਿਊਟੀ ਬਾਵਾ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਕੈਨੇਡਾ ਦਾ ਜਨਰਲ ਸਕੱਤਰ ਬਣਾ ਕੇ ਲਗਾਈ ਹੈ ਮੈਂ ਉਸ ਨੂੰ ਤਨ-ਮਨ-ਧਨ ਨਾਲ ਨਿਭਾਵਾਂਗਾ। ਮੈਂ ਇਹ ਕਰਕੇ ਸਿੱਖ ਕੌਮ ਦੀ ਗੌਰਵਮਈ ਇਤਿਹਾਸ ਦੀ ਸੇਵਾ ਕਰਾਂਗਾ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਦੌਲਤ ਹੀ ਅਸੀਂ ਅੱਜ ਜਮੀਨਾਂ ਦੇ ਮਾਲਕ ਹਾਂ। ਉਹਨਾਂ ਨੇ ਪਹਿਲੇ ਸਿੱਖ ਰੋਕ ਰਾਜ ਦੀ ਸਥਾਪਨਾ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ 'ਤੇ ਸਿੱਕਾ ਤੇ ਮੋਹਰ ਜਾਰੀ ਕੀਤੀ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਵਡਮੁੱਲੀਆਂ ਸ਼ਹਾਦਤਾਂ ਦਾ ਬਦਲਾ ਲਿਆ।