- ਪਿੰਡ ਡੋਡ ਵਿਖੇ ਇਲਾਕਾ ਨਿਵਾਸੀਆਂ ਨੂੰ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਪਹੁੰਚਣਗੇ ਡੀ.ਸੀ ਵਿਨੀਤ ਕੁਮਾਰ
- ਸਮੂਹ ਵਿਭਾਗਾਂ ਦੇ ਮੁੱਖੀ ਵੀ ਹੋਣਗੇ ਮੌਕੇ ਤੇ ਹਾਜ਼ਰ
ਫਰੀਦਕੋਟ 19 ਜੂਨ : ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਚੇਚੇ ਤੌਰ ਤੇ ਪਿੰਡ ਡੋਡ ਵਿਖੇ ਪਹੁੰਚ ਕੇ 20 ਜੂਨ, 2023 (ਮੰਗਲਵਾਰ) ਨੂੰ 10 ਵਜੇ ਤੋਂ ਦੁਪਿਹਰ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਮੌਕੇ ਲੋਕਾਂ ਨੂੰ ਹਰ ਸਮੱਸਿਆਵਾਂ ਨਿਜਾਤ ਦਵਾਉਣ ਲਈ ਸਮੂਹ ਵਿਭਾਗਾਂ ਦੇ ਮੁੱਖੀ ਵੀ ਹਾਜ਼ਰ ਹੋਣਗੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਕੈਂਪ ਵਿੱਚ ਪਹੁੰਚ ਕਰਨ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਹਰ ਜਿਲ੍ਹੇ ਦੇ ਵਿੱਚ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਖੁਦ ਜਾ ਕੇ ਲੋਕਾਂ ਦੇ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਫਰੀਦਕੋਟ ਵਿਖੇ ਪਹਿਲਾਂ ਵੀ ਸਰਕਾਰੀ ਪ੍ਰਾਇਮਰੀ ਸਕੂਲ ਜਲਾਲੇਆਣਾ ਰੋਡ, ਗਾਂਧੀ ਬਸਤੀ ਬਾਲਮੀਕਿ ਚੌਂਕ, ਪਿੰਡ ਹਰੀ ਨੌ ਕੋਟਕਪੂਰਾ, ਸਰਕਾਰੀ ਹਾਈ ਸਕੂਲ ਪਿੰਡ ਔਲਖ, ਪਿੰਡ ਗੋਲੇਵਾਲਾ, ਪਿੰਡ ਰਣ ਸਿੰਘ ਵਾਲਾ, ਮਾਰਕੀਟ ਕਮੇਟੀ ਕਸਬਾ ਸਾਦਿਕ, ਪਿੰਡ ਦੇਵੀਵਾਲਾ ਆਦਿ ਥਾਵਾਂ ਤੇ ਕੈਂਪਾਂ ਦਾ ਆਯੋਜਨ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ ਹੈ।