
- ਜਿਲ੍ਹੇ ਵਿੱਚ ਚੱਲ ਰਹੇ ਨਰੇਗਾ ਦੇ ਕੰਮਾਂ ਦਾ ਲਿਆ ਜਾਇਜ਼ਾ
ਫ਼ਰੀਦਕੋਟ 3 ਜਨਵਰੀ, 2025 : ਸੰਯੁਕਤ ਵਿਕਾਸ ਕਮਿਸ਼ਨਰ-ਕਮ- ਕਮਿਸ਼ਨਰ ਨਰੇਗਾ ਸ੍ਰੀਮਤੀ ਸ਼ੀਨਾ ਅਗਰਵਾਲ ਨੇ ਜਿਲ੍ਹਾ ਫਰੀਦਕੋਟ ਦਾ ਦੌਰਾ ਕਰਕੇ ਗ੍ਰਾਮ ਪੰਚਾਇਤ ਚੰਦਬਾਜਾ ਅਤੇ ਚਹਿਲ ਵਿਖੇ ਸੈਂਟਰ ਸਪੋਸਰਡ ਸਕੀਮਾਂ ਜਿਵੇਂ ਕਿ ਮਗਨਰੇਗਾ, ਪੀ.ਐਮ.ਏ.ਵਾਈ ਅਤੇ ਐਨ.ਆਰ.ਐਲ.ਐਮ. ਦੇ ਚੱਲ ਰਹੇ ਕੰਮਾਂ ਦੀ ਚੈਕਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ ਵੀ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸੰਯੁਕਤ ਵਿਕਾਸ ਕਮਿਸ਼ਨਰ-ਕਮ- ਕਮਿਸ਼ਨਰ ਨਰੇਗਾ ਨੇ ਗ੍ਰਾਮ ਪੰਚਾਇਤ ਚੰਦਬਾਜਾ ਵਿਖੇ ਮਗਨਰੇਗਾ ਅਧੀਨ ਬਣ ਰਹੇ ਆਂਗਣਵਾੜੀ ਸੈਂਟਰ, ਪੀ.ਐਮ.ਏ.ਵਾਈ ਦਾ ਘਰ ਦੀ ਚੈਕਿੰਗ ਕੀਤੀ ਅਤੇ ਗ੍ਰਾਮ ਪੰਚਾਇਤ ਚਹਿਲ ਵਿਖੇ ਮਗਨਰੇਗਾ ਅਧੀਨ ਬਣ ਰਹੇ ਆਂਗਣਵਾੜੀ ਸੈਂਟਰ, ਗਲੀ ਦੀ ਇੰਟਰਲਾਕ, ਪੀ.ਐਮ.ਏ.ਵਾਈ ਦੇ ਘਰ ਦੀ ਚੈਕਿੰਗ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਗ੍ਰਾਮ ਪੰਚਾਇਤ ਚਹਿਲ ਵਿਖੇ ਚੱਲ ਰਹੀ ਪੰਜਾਬ ਸਿੰਧ ਬੈਂਕ ਆਰ.ਸੈਟੀ ਦਿਹਾਤੀ ਸਵੈ ਰੋਜਗਾਰ ਸਿਖਲਾਈ ਸੰਸਥਾ ਦਾ ਦੌਰਾ ਕਰਕੇ ਆਰ.ਸੈਟੀ ਵਿੱਚ ਚੱਲ ਰਹੇ ਵੂਮੈਨ ਟੇਲਰ ਦੇ ਗਰੁੱਪ ਦੀਆਂ ਲੜਕੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੋਨਾ ਪੰਚਾਇਤਾਂ ਵਿੱਚ ਸੈਂਟਰ ਸਕੀਮ ਦੇ ਚੱਲ ਰਹੇ ਕੰਮਾਂ ਅਤੇ ਪੰਜਾਬ ਸਿੰਧ ਬੈਂਕ ਆਰ.ਸੈਟੀ ਦੁਆਰਾ ਕਰਵਾਈ ਜਾ ਰਹੀ ਟ੍ਰੇਨਿੰਗ ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀਮਤੀ ਰਨਤਦੀਪ ਸੰਧੂ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸਰਬਜੀਤ ਸਿੰਘ, ਜਿਲ੍ਹਾ ਨੋਡਲ ਅਫਸਰ ਸ੍ਰੀ ਲਲਿਤ ਅਰੋੜਾ, ਆਰ.ਸੈਂਟੀ ਡਾਇਰੈਕਟਰ ਸ੍ਰੀ ਪਰਮਜੀਤ ਸਿੰਘ, ਜਿਲ੍ਹਾ ਫੰਕਸ਼ਨਲ ਮੈਨੇਜਰ ਸ੍ਰੀ ਬਲਜਿੰਦਰ ਸਿੰਘ ਬਾਜਵਾ, ਜਿਲ੍ਹਾ ਕੋਆਰਡੀਨੇਟਰ ਪੀ.ਐਮ.ਏ.ਵਾਈ.(ਜੀ) ਜਸਪ੍ਰੀਤ ਕੌਰ ਅਤੇ ਬਲਾਕ ਕੋਆਰਡੀਨੇਟਰ ਪੀ.ਐਮ.ਏ.ਵਾਈ.(ਜੀ) ਸ੍ਰੀ ਰਮਨਦੀਪ ਸਿੰਘ, ਬਲਾਕ ਕੋਆਰਡੀਨੇਟਰ (ਮਗਨਰੇਗਾ) ਸ੍ਰੀ ਇਸ਼ਾਂਕ ਵਰਮਾ ਤੋਂ ਇਲਾਵਾ ਕੰਪਿਊਟਰ ਅਪਰੇਟਰ ਸ੍ਰੀ ਰਾਜਵੀਰ ਸਿੰਘ ਹਾਜਰ ਸਨ।