ਫਾਜ਼ਿਲਕਾ, 13 ਅਕਤੂਬਰ : ਜਿਲਾ ਮਹਾਂਮਾਰੀ ਕੰਟਰੋਲ ਅਫਸਰ ਡਾ ਰੋਹਿਤ ਗੋਇਲ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੇਂਗੂ ਬੁਖਾਰ ਤੋਂ ਬਚਾਅ ਅਤੇ ਸਾਵਧਾਨੀਆਂ ਬਾਰੇ ਜਾਗਰੂਕਤਾ ਅਤੇ ਐਂਟੀਲਾਰਵਾ ਗਤੀਵਿਧੀਆਂ ਕੀਤੀਆਂ ਜਾ ਰਹੀਆ ਹਨ। ਵਿਭਾਗ ਦੀਆਂ ਟੀਮਾ ਵੱਲੋ ਪੂਰੇ ਜਿਲੇ ਵਿੱਚ ਮੈਰਿਜ ਪੈਲਸਾਂ, ਜੂਸਬਾਰ, ਹੋਟਲਾਂ, ਰੈਸਟੋਰੈਂਟਾਂ ਵਿੱਚ ਜਾ ਕੇ ਲਾਰਵਾ ਚੈਕ ਕੀਤਾ ਗਿਆ ਅਤੇ ਡੇਂਗੂ ਤੋ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਤਹਿਤ ਫਾਜਿਲਕਾ ਵਿੱਚ ਸਿਹਤ ਵਿਭਾਗ ਅਤੇ ਨਗਰ ਕੋਸਲ ਵਲੋ ਸਾਂਝੇ ਅਭਿਆਨ ਤਹਿਤ ਬਠਿੰਡਾ ਰੋੜ, ਸੰਜੀਵ ਪੈਲਸ, ਸਿਟੀ ਗਾਰਡਨ ਤੋ ਇਲਾਵਾ ਵੱਖ-ਵੱਖ ਸਥਾਨਾਂ ਤੇ ਮੱਛਰ ਦਾ ਲਾਰਵਾ ਚੈਕ ਕਰਕੇ ਮੋਕੇ ਤੇ ਨਸ਼ਟ ਕਤਿਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਆਪਣੇ ਖੂਨ ਦਾ ਸੈਪਲ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਦਿਤਾ ਜਾਵੇ। ਇਸ ਮੋਕੇ ਨਗਰ ਕੋਸਲ ਦੇ ਸੂਪਰਡੇਂਟ ਨਰੇਸ਼ ਖੇੜਾ ਨੇ ਕਿਹਾ ਕਿ ਜੇਕਰ ਕਿਸੇ ਸਥਾਨ ਤੇ ਲਾਰਵਾ ਮਿਲਦਾ ਹੈ ਤਾਂ ਮਾਲਕ ਨੂੰ ਮੋਕੇ ਤੇ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਦੁਕਾਨ ਮਾਲਕਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਪਾਣੀ ਖੜ੍ਹਾਂ ਨਾ ਹੋਣ ਦਿੱਤਾ ਜਾਵੇ ਤਾਂ ਜੋ ਖੜੇ ਪਾਣੀ ਕਰਕੇ ਆਲੇ-ਦੁਆਲੇ ਮੱਛਰ ਆਉਂਦਾ ਹੈ ਤੇ ਬਿਮਾਰੀਆਂ ਪੈਦਾ ਹੁੰਦੀਆਂ ਹਨ। ਸਿਹਤ ਕਰਮਚਾਰੀ ਵਿਨੋਦ ਕੁਮਾਰ ਸਿਵਾਨਾ ਅਤੇ ਕਮਲਜੀਤ ਸਿਵਾਨਾ ਸਮੇਤ ਬ੍ਰੀਡਿੰਗ ਚੈਕਰ ਟੀਮ ਹਾਜਰ ਸਨ।