ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤਹਿਸੀਲ ਕੰਪਲੈਕਸ ਵਿੱਚ ਕੌਮੀ ਖੇਤੀ ਮੰਡੀਕਰਨ ਦੀਆਂ ਕਾਪੀਆਂ ਸਾੜੀਆਂ ਗਈਆਂ 

ਰਾਏਕੋਟ, 13 ਜਨਵਰੀ (ਰਘਵੀਰ ਸਿੰਘ ਜੱਗਾ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸੂਬੇ ਭਰ ਦੀਆਂ ਤਹਿਸੀਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਭੇਜੇ ਕੌਮੀ ਖੇਤੀ ਮੰਡੀਕਰਨ ਦੀਆਂ ਕਾਪੀਆਂ ਸਾੜੀਆਂ ਗਈਆਂ, ਜਿਸ ਦੇ ਤਹਿਤ ਅੱਜ ਰਾਏਕੋਟ ਵਿਖੇ ਤਹਿਸੀਲ ਕੰਪਲੈਕਸ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ (ਧਨੇਰ), ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕੁਲਹਿੰਦ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਬਲਜੀਤ ਸਿੰਘ ਗਰੇਵਾਲ (ਸੂਬਾ ਸਕੱਤਰ), ਜਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ, ਪ੍ਰਧਾਨ ਰਣਧੀਰ ਸਿੰਘ ਬੱਸੀਆਂ, ਕਮਲਜੀਤ ਸਿੰਘ ਰੂਪਾਪੱਤੀ, ਮਾ. ਤਾਰਾ ਸਿੰਘ ਅੱਚਰਵਾਲ, ਸਾਧੂ ਸਿੰਘ ਅੱਚਰਵਾਲ, ਮਾ ਚਰਨ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਕੌਮੀ ਖੇਤੀ ਮੰਡੀਕਰਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ  ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਆਏ ਦਿਨ ਪੰਜਾਬ ਮਾਰੂ ਅਤੇ ਕਿਸਾਨ ਮਾਰੂ ਨਵੇਂ ਕਾਨੂੰਨ ਹੋਂਦ ਵਿੱਚ ਲਿਆ ਰਹੀਂ ਹੈ। ਜਿਕਰਯੋਗ ਹੈ ਕਿ ਦਿੱਲੀ ਦੀਆ ਬਰੂਹਾਂ ਤੇ ਲਗਭਗ ਸਵਾ ਸਾਲ ਬੈਠ ਕੇ ਜੋ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਸਨ, ਇਹ ਨਵਾਂ ਕੇਂਦਰੀ ਮੰਡੀਕਰਨ ਡਰਾਂਫਟ ਕਾਨੂੰਨ ਉਹਨਾਂ ਕਾਨੂੰਨਾਂ ਦਾ ਹੀ ਦੂਜਾ ਕਾਨੂੰਨ ਹੈ ਜੋ ਕਿ ਕੇਂਦਰ ਸਰਕਾਰ ਸੂਬਾ ਸਰਕਾਰਾਂ ਦੀ ਸਹਿਮਤੀ ਨਾਲ ਟੇਢੇ ਢੰਗ ਨਾਲ ਲਾਗੂ ਕਰਨ ਦੀ ਤਾਕ ਵਿੱਚ ਹੈਂ ਪਰ ਜਿਸ ਨੂੰ ਕਿਸਾਨ ਜਥੇਬੰਦੀਆ ਕਦਾਚਿਤ ਨਹੀਂ ਹੋਣ ਦੇਣਗੀਆਂ। ਇਸ ਦੌਰਾਨ ਇਸ ਮੌਕੇ ਬੀਕੇਯੂ ਡਕੌਦਾਂ ਦੇ ਜ਼ਿਲ੍ਹਾ ਆਗੂ ਤਾਰਾ ਸਿੰਘ ਅੱਚਰਵਾਲ ਅਤੇ ਅਮਨਦੀਪ ਸ਼ਰਮਾ, ਬੀਕੇਯੂ ਡਕੌਦਾਂ ਦੇ ਹਾਕਮ ਸਿੰਘ ਤੂੰਗਾਹੇੜੀ ,ਹਰਜੀਤ ਸਿੰਘ ਕਲਸੀਆ,ਲੱਖਾ ਧਾਲੀਵਾਲ ਭੈਣੀ ਅਰੋੜਾ ,ਗੁਰਜੀਤ ਸਿੰਘ ਭੈਣੀ ਅਰੋੜਾ ਇਕਾਈ ਪ੍ਰਧਾਨ ,ਸੌਣੀ ਧੂਰਕੋਟ , ਜਗਤਾਰ ਸਿੰਘ ਢੋਲਣ ਵਾਲੇ ,ਜੱਗਾ ਗਿੱਲ ਰਾਏਕੋਟ ,ਕਾਲਾ ਗਿੱਲ ਰਾਏਕੋਟ ,ਬੰਟੀ ਰਾਏਕੋਟ ,ਦਰਸ਼ਨ ਸਿੰਘ ਢੇਸੀ ਬੱਸੀਆ ,ਅਨਿਲ ਕੁਮਾਰ ਇਕਾਈ ਪ੍ਰਧਾਨ ,ਡਾਕਟਰ ਮਨਜੀਤ ਸਿੰਘ ਸਾਹਜਹਾਨਪੁਰ ,ਬੂਟਾ ,ਅਮਰੀਕ ਸਿੰਘ ਸਹੌਲੀ ,ਹੈਪੀ ਸਹੌਲੀ ਬਲਾਕ ਪ੍ਰਧਾਨ ਪੱਖੋਵਾਲ ,ਪ੍ਰਿਤਪਾਲ ਸਿੰਘ ਭੈਣੀ ਅਰੋੜਾ ਅਵਤਾਰ ਸਿੰਘ ਹਲਵਾਰਾ ਇਕਾਈ ਪ੍ਰਧਾਨ ਦਲਵੀਰ ਸਿੰਘ ਗੁਰਮ ,ਬਲਜਿੰਦਰ ਸਿੰਘ ਅਨਿਲ ਚੋਪੜਾ ,ਗੁਰਸੇਵਕ ਸਿੰਘ ,ਸਤਿਨਾਮ ਸਿੰਘ ਨਿੱਕਾ, ਬਲਵੀਰ ਸਿੰਘ ਬਿੱਟੂ ਹਾਜਿਰ ਸਨ ਸਰਬਜੀਤ ਸਿੰਘ ਬਲਾਕ ਪ੍ਰਧਾਨ ਸੁਧਾਰ, ਕਾਮਰੇਡ ਮੁਖਤਿਆਰ ਸਿੰਘ ਜਲਾਲਦੀਵਾਲ, ਡਾ ਗੁਰਚਰਨ ਸਿੰਘ ਬੜਿੰਗ, ਡਾ ਜਗਤਾਰ ਸਿੰਘ ਐਤੀਆਣਾ, ਗੁਰਵਿੰਦਰ ਸਿੰਘ ਪੱਖੋਵਾਲ, ਅਵਤਾਰ ਸਿੰਘ ਬਰਮੀਂ, ਗੁਰਮਿੰਦਰ ਸਿੰਘ ਗੋਗੀ, ਸਰਬਜੀਤ ਸਿੰਘ ਧੂਰਕੋਟ, ਸਰਪੰਚ ਕੁਲਦੀਪ ਸਿੰਘ ਕੱਦੂ, ਕੇਹਰ ਸਿੰਘ ਬੁਰਜ ਨਕਲੀਆਂ, ਜਗਤਾਰ ਸਿੰਘ ਤਾਰੀ ਬਿੰਜਲ, ਮਨਜਿੰਦਰ ਸਿੰਘ ਲਾਡੀ ਬੱਸੀਆ, ਹਰਜੀਤ ਸਿੰਘ ਕਲਸੀਆ, ਦਰਸ਼ਨ ਸਿੰਘ ਜਲਾਲਦੀਵਾਲ, ਬਲਦੇਵ ਸਿੰਘ ਅਕਾਲਗਡ਼੍ਹ ਖੁਰਦ, ਸੁਖਪਾਲ ਸਿੰਘ ਨਿੱਕਾ ਭੈਣੀ, ਪਿੰਸੀਪਲ ਕੁਲਵੰਤ ਸਿੰਘ ਭੈਣੀ ਦਰੇੜਾ, ਜਸਵਿੰਦਰ ਸਿੰਘ ਮਾਨ, ਹਰਮਿੰਦਰ ਸਿੰਘ ਚਹਿਲ, ਮਨਮੋਹਣ ਸਿੰਘ ਧਾਲੀਵਾਲ ਬੱਸੀਆ, ਸਾਧੂ ਸਿੰਘ ਚੱਕ ਭਾਈ ਕਾ, ਕਰਮਜੀਤ ਸਿੰਘ ਭੋਲਾ, ਕਮਲਜੀਤ ਸਿੰਘ ਗਰੇਵਾਲ ਜੌਹਲਾਂ, ਲਖਵੀਰ ਸਿੰਘ ਬਾਂਗੜੀ ਆਦਿ ਹਾਜ਼ਰ ਸਨ।