ਲੁਧਿਆਣਾ, 03 ਮਾਰਚ : ਡਾਕ ਵਿਭਾਗ, ਲੁਧਿਆਣਾ ਸਿਟੀ ਡਵੀਜ਼ਨ, ਲੁਧਿਆਣਾ ਦੇ ਸੁਪਰਡੰਟ ਵਿਕਾਸ ਸ਼ਰਮਾ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਭਾਗ ਵਲੋਂ ਜਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਸੁਪਰਡੰਟ ਸ਼ਰਮਾਂ ਨੇ ਅੱਗੇ ਕਿਹਾ ਕਿ 'ਮੈਨੂੰ ਇਹ ਜਾਣਕਾਰੀ ਸਾਂਝੀ ਕਰਦਿਆਂ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੰਡੀਆ ਪੋਸਟ ਦੁਨੀਆ ਦਾ ਸਭ ਤੋਂ ਵੱਡਾ ਅਦਾਰਾ ਹੈ ਜਿੱਥੇ 1.5 ਲੱਖ ਤੋਂ ਵੱਧ ਡਾਕਘਰਾਂ ਦਾ ਇੱਕ ਵੱਡਾ ਨੈੱਟਵਰਕ ਹੋਣ ਕਰਕੇ, ਡਾਕ ਵਿਭਾਗ ਦੇਸ਼ ਦੇ ਹਰ ਕੋਨੇ ਵਿੱਚ ਵੱਖ-ਵੱਖ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਵਿਭਾਗ ਵਲੋਂ ਜਾਰੀ ਸੇਵਾਵਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਾਰਸਲ, ਚਿੱਠੀਆਂ, ਮਨੀ ਆਰਡਰ ਆਦਿ ਦੀ ਸਪੁਰਦਗੀ ਦੀ ਪਰੰਪਰਾਗਤ ਸੇਵਾ ਤੋਂ ਇਲਾਵਾ, ਸੁਕੰਨਿਆ ਸਮਰਿਧੀ ਖਾਤੇ (ਐਸ.ਐਸ.ਏ.), ਪਬਲਿਕ ਪ੍ਰੋਵੀਡੈਂਟ ਫੰਡ (ਪੀ.ਪੀ.ਐਫ.), ਆਰ.ਡੀ., ਟੀ.ਡੀ., ਐਸ.ਬੀ. ਆਦਿ ਵਰਗੇ ਵੱਖ-ਵੱਖ ਤਰ੍ਹਾਂ ਦੇ ਛੋਟੇ ਬਚਤ ਖਾਤੇ ਖੋਲ੍ਹ ਰਹੇ ਹਾਂ। ਘੱਟ ਪ੍ਰੀਮੀਅਮ ਅਤੇ ਉੱਚ ਬੋਨਸ ਦੇ ਨਾਲ ਪੋਸਟ ਲਾਈਫ ਇੰਸ਼ੋਰੈਂਸ ਵਜੋਂ ਸਭ ਤੋਂ ਪੁਰਾਣੀ ਬੀਮਾ ਯੋਜਨਾ ਵੀ ਹੈ। ਇਸ ਤੋਂ ਇਲਾਵਾ ਆਧਾਰ ਸੇਵਾਵਾਂ ਵੀ ਡਾਕਖਾਨੇ ਵਿੱਚ ਦਿੱਤੀਆਂ ਜਾ ਰਹੀਆਂ ਹਨ। ਸੁਪਰਡੰਟ ਵਿਕਾਸ ਸ਼ਰਮਾ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਵਿਭਾਗ ਦੀਆਂ ਸੇਵਾਵਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਸਾਂਝਾ ਕੀਤਾ ਜਾਵੇ ਤੋਂ ਜੋ ਇਨ੍ਹਾਂ ਸਕੀਮਾਂ ਭਾਰਤ ਦੇ ਹਰੇਕ ਨਾਗਰਿਕ ਤੱਕ ਲਾਭ ਪਹੁੰਚ ਸਕੇ।