
ਫਾਜਿਲਕਾ 23 ਅਪ੍ਰੈਲ 2025 : ਭਾਸ਼ਾ ਵਿਭਾਗ, ਪੰਜਾਬ ਦੇ ਅਧੀਨ ਕਾਰਜਸ਼ੀਲ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਦੇ ਸਹਿਯੋਗ ਨਾਲ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਫ਼ਾਜ਼ਿਲਕਾ ਵੱਲੋਂ ਅੰਤਰਰਾਸ਼ਟਰੀ ਪੁਸਤਕ ਦਿਵਸ ਅਤੇ ਕਾਪੀ ਰਾਈਟ ਦਿਵਸ ਸਬੰਧੀ ਸਮਾਗਮ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਫ਼ਾਜ਼ਿਲਕਾ ਦੀ ਲਾਇਬਰੇਰੀ ਵਿਖੇ ਆਯੋਜਿਤ ਕੀਤਾ ਗਿਆ। ਇਸ ਵਿੱਚ ਮੁੱਖ ਵਕਤਾ ਦੇ ਤੌਰ ਤੇ ਡਾ.ਰੁਪਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਐਮ.ਆਰ ਸਰਕਾਰੀ ਕਾਲਜ, ਫ਼ਾਜ਼ਿਲਕਾ ਨੇ ਪੁਸਤਕ ਦਿਵਸ ਦੇ ਇਤਿਹਾਸ ਅਤੇ ਅਜੌਕੇ ਸਮੇਂ ਵਿੱਚ ਕਿਤਾਬ ਦੀ ਮਹੱਤਤਾ ਤੇ ਚਾਨਣਾ ਪਾਇਆ। ਸ਼੍ਰੀ ਸੰਜੀਵ ਸੇਠੀ ਸਕੱਤਰ ਰੈਡ ਕਰਾਸ ਸੁਸਾਇਟੀ, ਫ਼ਾਜ਼ਿਲਕਾ ਨੇ ਨੋਜਵਾਨਾਂ ਨੂੰ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਨਵੀਆਂ ਕਿਤਾਬਾਂ ਸਬੰਧੀ ਕੋਈ ਵੀ ਲੋੜ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੂਰੀ ਕੀਤੀ ਜਾਵੇਗੀ। ਜਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਸਬੰਧੀ ਕਿਤਾਬਾਂ ਦੇ ਨਾਲ-2 ਸਾਹਿਤਕ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ। ਕਿਤਾਬਾਂ ਦੀ ਮਹੱਤਤਾ ਬਾਰੇ ਦੱਸਦਿਆਂ ਉਹਨਾਂ ਆਖਿਆ ਕਿ ਕਿਤਾਬਾਂ ਵਿਅਕਤੀ ਨੂੰ ਚੰਗਾ ਇਨਸਾਨ ਬਣਾਉਂਦੀਆਂ ਹਨ। ਸ. ਪਰਮਿੰਦਰ ਸਿੰਘ ਖੋਜ ਅਫ਼ਸਰ ਨੇ ਕਿਤਾਬਾਂ ਦੇ ਜੀਵਨ ਵਿੱਚ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਹੋਇਆ ਜ਼ਿਲ੍ਹਾ ਭਾਸ਼ਾ ਦਫ਼ਤਰ ਦੀਆਂ ਮੁੱਲਵਾਨ ਕਿਤਾਬਾਂ ਬਾਰੇ ਜਾਣਕਾਰੀ ਵੀ ਦਿੱਤੀ। ਲਾਇਬ੍ਰੇਰੀਅਨ ਮੈਡਮ ਮਨਪ੍ਰੀਤ ਕੌਰ ਜੀ ਵੱਲੋਂ ਇਸ ਮੌਕੇ ਤੇ ਵਿਦਿਆਰਥੀਆਂ ਦੇ ਕਿਤਾਬਾਂ ਦੀ ਜੀਵਨ ਵਿੱਚ ਮਹੱਤਤਾ ਸਬੰਧੀ ਲੇਖ ਰਚਨਾ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਪਹਿਲਾ ਸਥਾਨ ਦੀਪਕ ਕੁਮਾਰ, ਦੂਸਰਾ ਸਥਾਨ ਪ੍ਰਿੰਕਾ ਰਾਣੀ, ਤੀਸਰਾ ਸਥਾਨ ਅਮਨਪ੍ਰੀਤ ਅਤੇ ਹੋਸਲਾ ਵਧਾਉ ਇਨਾਮ ਜਸਮਨਜੋਤ ਨੇ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਜ਼ਿਲ੍ਹਾ ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸੁਖਮੰਦਰ ਸਿੰਘ ਕਲਰਕ (ਜ਼ਿਲ੍ਹਾ ਭਾਸ਼ਾ ਦਫਤਰ ਫਾਜ਼ਿਲਕਾ) ਨੇ ਸਾਰਿਆਂ ਦਾ ਧੰਨਵਾਦ ਕੀਤਾ।