ਮਾਨਸਾ, 04 ਜੂਨ : ਮਾਨਸਾ ਤੋਂ ਭੀਖੀ ਰੋਡ ‘ਤੇ ਇੱਕ ਸੜਕ ਹਾਦਸੇ ਵਿੱਚ ਦੋ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਕਾਰਾਂ ਦੀ ਆਪਸੀ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਵਿੱਚ ਦੋ ਦੀ ਮੌਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਵਾਸੀ ਬੁਢਲਾਡਾ ਨੇ ਦੱਸਿਆ ਕਿ ਉਸਦੇ ਮਾਸੀ – ਮਾਸੜ ਨਰਿੰਦਰ ਕੌਰ ਤੇ ਕਾਬਲ ਸਿੰਘ ਬਠਿੰਡਾ ਤੋਂ ਦਵਾਈ ਲੈ ਕੇ ਆਪਣੀ ਕਾਰ ਵਿੱਚ ਵਾਪਸ ਆ ਰਹੇ ਸਨ, ਜਦੋਂ ਉਹ ਖਿਆਲ ਨਜਦੀਕ ਪੁੱਜੇ ਤਾਂ ਦੂਜੀ ਸਾਇਡ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਟੱਕਰ ਹੋ ਗਈ, ਜਿਸ ਵਿੱਚ ਉਸਦੇ ਮਾਸੀ-ਮਾਸੜ ਦੀ ਮੌਤ ਹੋ ਗਈ। ਜਦੋਂ ਕਿ ਦੂਜੀ ਕਾਰ ਵਿੱਚਲੇ ਦੋ ਨੌਜਵਾਨ ਜਖ਼ਮੀ ਹੋ ਗਏ। ਪੁਲਿਸ ਚੌਂਕੀ ਠੂਠਿਆਵਾਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਦੋ ਕਾਰਾਂ ਦੀ ਟੱਕਰ ਹੋਈ ਹੈ ਅਤੇ ਦੋ ਦੀ ਮੌਤ ਹੋਣ ਜਾਣ ਦੀ ਵੀ ਖਬਰ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।