ਲੁਧਿਆਣਾ, 22 ਨਵੰਬਰ : ਬਾਗਬਾਨੀ ਵਿਭਾਗ ਦੀ ਅਗਵਾਈ ਵਿੱਚ ਬਲਾਕ ਲੁਧਿਆਣਾ-2 ਅਧੀਨ ਪਿੰਡ ਝਾਬੇਵਾਲ, ਵਿਖੇ ਸਬਜੀ ਬੀਜ ਉਤਪਾਦਕਾਂ ਦਾ ਜਿਲ੍ਹਾ ਪੱਧਰੀ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਦੇ ਸਬਜੀ ਬੀਜ ਉਤਪਾਦਕ ਕਿਸਾਨਾਂ ਵੱਲੋਂ ਉਚੇਚੇ ਤੌਰ 'ਤੇ ਭਾਗ ਲਿਆ ਗਿਆ। ਇਸ ਮੌਕੇ ਬਾਗਬਾਨੀ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਡਾ: ਨਰਿੰਦਰ ਪਾਲ ਕਲਸੀ ਦੇ ਨਾਲ ਡਾ: ਜਸਪ੍ਰੀਤ ਕੌਰ ਗਿੱਲ ਸਿੱਧੂ, ਬਾਗਬਾਨੀ ਵਿਕਾਸ ਅਫਸਰ, ਲੁਧਿਆਣਾ-2 ਵੱਲੋਂ ਕਿਸਾਨਾ ਨੂੰ ਬਾਗਬਾਨੀ ਵਿਭਾਗ ਤਹਿਤ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਕਿਸਾਨ ਵੱਖ-ਵੱਖ ਮੱਦਾਂ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਸ਼ੀਤਲ ਪ੍ਰਕਾਸ਼, ਰਾਏਕੋਟ (ਸਟੇਟ ਅਵਾਰਡੀ), ਸ੍ਰੀ ਮਨਿੰਦਰ ਸਿੰਘ ਝਾਬੇਵਾਲ, ਸ੍ਰੀ ਗੁਰਪ੍ਰੀਤ ਸਿੰਘ ਮਾਂਗਟ ਅਸਗਰੀਪੁਰ, ਸ੍ਰੀ ਜ਼ਸਪ੍ਰੀਤ ਸਿੰਘ ਗਾਲਿਬ, ਸ੍ਰੀ ਹਰਵਿੰਦਰ ਸਿੰਘ ਖਨੋਰੀ, ਸ੍ਰੀ ਬਲਜਿੰਦਰ ਸਿੰਘ ਫਿਰੋਜਪੁਰ, ਸ੍ਰੀ ਗੁਲਸ਼ਨ ਸਿੰਘ ਭਾਰਤੀ ਫਿਰੋਜਪੁਰ, ਸ੍ਰੀ ਜਸਪਾਲ ਸਿੰਘ ਸਨੋਰ, ਸ੍ਰੀ ਮੇਜਰ ਸਿੰਘ ਬਨੂੜ, ਸ੍ਰੀ ਗੁਰਦੀਪ ਸਿੰਘ ਜੰਡਪੂਰਾ ਕਿਸਾਨਾਂ ਵੱਲੋਂ ਭਾਗ ਲਿਆ ਗਿਆ।