ਮਹਿਲ ਕਲਾਂ 03 ਮਾਰਚ (ਗੁਰਸੇਵਕ ਸਿੰਘ ਸਹੋਤਾ) : ਪੰਜਾਬ ਪੁਲਿਸ ਵਿੱਚ ਹੋਮ ਗਾਰਡਜ਼ ਵਾਲੰਟੀਅਰ ਵਜੋਂ ਥਾਣਾ ਮਹਿਲ ਕਲਾਂ ਵਿਖੇ ਸੇਵਾਵਾਂ ਨਿਭਾਉਂਦੇ ਆ ਰਹੇ ਹੋਮਗਾਰਡ ਵਾਲੰਟੀਅਰ ਸ਼ੇਰ ਸਿੰਘ ਦੱਧਾਹੂਰ ਦੇ ਸੇਵਾ ਮੁਕਤ ਹੋਣ ਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਪੰਜਾਬ ਪੁਲਸ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਗਿਫਟ ਭੇਟ ਕਰ ਕੇ ਸਨਮਾਨ ਕਰਦਿਆਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ।ਇਸ ਮੌਕੇ ਸਬ-ਡਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਗਮਦੂਰ ਸਿੰਘ ਚਾਹਲ, ਇੰਸਪੈਕਟਰ ਕਮਲਜੀਤ ਸਿੰਘ ਗਿੱਲ ,ਐਸ ਆਈ ਸਤਪਾਲ ਸਿੰਘ ਨੇ ਸੇਵਾ ਮੁਕਤ ਹੋਏ ਹੋਮਗਾਰਡ ਵਲੰਟੀਅਰ ਸ਼ੇਰ ਸਿੰਘ ਦੱਦਾਹੂਰ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਥਾਣਾ ਧਨੌਲਾ, ਸ਼ੇਰਪੁਰ, ਮਹਿਲ ਕਲਾਂ ,ਚੌਂਕੀ ਰਣੀਕੇ, ਅਸਪਾਲ ਖੁਰਦ ਤੇ ਹੋਰ ਵੱਖ-ਵੱਖ ਥਾਣਿਆਂ ਤੇ ਚੌਕੀਆਂ ਅੱਜ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਗਈ ।ਅੱਜ ਸਾਡੇ ਹੋਰਨਾਂ ਮੁਲਾਜ਼ਮਾਂ ਨੂੰ ਵੀ ਉਨਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਆ ਨਿਭਾਉਣ ਲਈ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ । ਇਸ ਮੌਕੇ ਏ ਐਸ ਆਈ ਸੁਖਵਿੰਦਰ ਸਿੰਘ ,ਗੁਰਮੀਤ ਸਿੰਘ ਬਰਨਾਲਾ ,ਵੀਰ ਸਿੰਘ, ਰੀਡਰ ਗੁਰਦੀਪ ਸਿੰਘ ਛੀਨੀਵਾਲ ਕਲਾਂ ,ਰਾਜਿੰਦਰ ਸਿੰਘ ਰਾਮ ਸਿੰਘ ਤੋਂ ਇਲਾਵਾ ਸੇਵਾਮੁਕਤ ਕਰਨੈਲ ਸਿੰਘ ਕੇਵਲ ਸਿੰਘ ਆਦਿ ਵੀ ਹਾਜ਼ਰ ਸਨ।