ਬੇਸਹਾਰਾ ਬਿਮਾਰ ਅਤੇ ਦੁਰਘਟਨਾ ਗ੍ਰਸਤ ਪਸ਼ੂਆਂ ਦਾ ਇਲਾਜ ਕਰ ਰਹੀ ਹੈ ਸ੍ਰੀ. ਕ੍ਰਿਸ਼ਨ ਗਊ ਸੇਵਾ ਸਮਿਤੀ ਦੌਲਤਪੁਰਾ-ਡਿਪਟੀ ਕਮਿਸ਼ਨਰ

  • ਬਿਮਾਰ ਜਾਂ ਫੱਟੜ ਪਸ਼ੂ ਦੀ ਜਾਣਕਾਰੀ ਦੇਣ ਲਈ ਮੋਬਾਇਲ ਨੰਬਰ 98788-54100 ਤੇ ਕੀਤਾ ਜਾ ਸਕਦਾ ਹੈ ਸੰਪਰਕ

ਫਾਜ਼ਿਲਕਾ 4 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਨੇ ਦੱਸਿਆ ਕਿ ਸ੍ਰੀ. ਕ੍ਰਿਸ਼ਨ ਗਊ ਸੇਵਾ ਸਮਿਤੀ ਦੌਲਤਪੁਰਾ ਵੱਲੋਂ ਬੇਸਹਾਰਾ ਬਿਮਾਰ ਅਤੇ ਦੁਰਘਟਨਾ ਗ੍ਰਸਤ (ਫੱਟੜ) ਪਸ਼ੂਆਂ ਦਾ ਤਾਂ ਇਲਾਜ ਕੀਤਾ ਜਾ ਰਿਹਾ ਹੈ ਜੋ ਬਹੁਤ ਹੀ ਇੱਕ ਬਹੁਤ ਹੀ ਵਧੀਆ ਤੇ ਸਲਾਹੁਣਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਇਸ ਗਊ ਸੇਵਾ ਸਮਿਤੀ ਵੱਲੋਂ ਬਿਮਾਰ ਪਸ਼ੂਆਂ ਦਾ ਇਲਾਜ ਕਰਕੇ ਇਸ ਨੂੰ ਗਊਸ਼ਾਲਾਂ ਵਿੱਚ ਭੇਜਿਆ ਜਾਂਦਾ ਹੈ ਤਾਂ ਜੋ ਉੱਥੇ ਇਸ ਦਾ ਸਹੀ ਤਰ੍ਹਾਂ ਪਾਲਣ ਪੋਸ਼ਣ ਹੋ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਤੇ ਕੋਈ ਬਿਮਾਰ ਜਾਂ ਫੱਟੜ ਪਸ਼ੂ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਸੰਸਥਾ ਦੇ ਨੁੰਮਾਇਦੇ ਸ੍ਰੀ. ਪ੍ਰਤਾਪ ਸਿੰਘ ਨਾਲ ਮੋਬਾਇਲ ਨੰਬਰ 98788-54100 ਤੇ ਸੰਪਰਕ ਕਰ ਸਕਦੇ ਹਨ। ਅਜਿਹਾ ਕਰਕੇ ਉਹ ਜਿੱਥੇ ਸਮਾਜ ਦੀ ਭਲਾਈ ਵਿੱਚ ਆਪਣਾ ਯੋਗਦਾਨ ਪਾਵੇਗਾ ਉੱਥੇ ਹੀ ਉਸ ਬੇਜ਼ੁਬਾਨ ਪਸ਼ੂ ਦੀ ਜਾਨ ਵੀ ਬਚਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਵੱਲੋਂ ਪਸ਼ੂ ਨੂੰ ਖੁਦ ਲਿਜਾਇਆ ਜਾਂਦਾ ਹੈ ਅਤੇ ਇਲਾਜ ਤੋਂ ਬਾਅਦ ਜੇਕਰ ਕੋਈ ਉਸ ਨੂੰ ਲਿਜਾਉਣ ਦਾ ਚਾਹਵਾਨ ਨਹੀਂ ਹੈ ਤਾਂ ਸੰਸਥਾਂ ਦੀ ਗਊਸ਼ਾਲਾ ਵਿੱਚ ਸਾਂਭ ਸੰਭਾਲ ਲਈ ਰੱਖਿਆ ਜਾਂਦਾ ਹੈ।