ਫਾਜ਼ਿਲਕਾ, 6 ਜੁਲਾਈ : ਸਿਵਲ ਸਰਜਨ ਡਾ. ਸਤੀਸ਼ ਗੋਇਲ ਨੇ ਸਿਵਲ ਸਰਜਨ ਦਫ਼ਤਰ ਵਿਖੇ ਅੱਜ ਵਿਸ਼ਵ ਜੂਨੋਸਿਸ ਦਿਵਸ ਮੌਕੇ ਤੇ ਜਾਗਰੂਕਤਾ ਪੋਸਟਰ ਜਾਰੀ ਕੀਤਾ ਅਤੇ ਫੀਲਡ ਵਿਖੇ ਇਸ ਬਾਰੇ ਗਤੀਵਿਧੀਆ ਕਰਨ ਸੰਬਧੀ ਹਦਾਇਤਾਂ ਜਾਰੀ ਕੀਤੀ। ਇਸ ਦੌਰਾਨ ਉਹਨਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਸਿਵਲ ਹਸਪਤਾਲ ਤੋਂ ਲੇ ਕੇ ਸਬ ਸੈਂਟਰ ਲੈਵਲ ਤੇ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ ਜਿਸ ਵਿਚ ਲੋਕਾ ਨੂੰ ਜਾਨਵਰਾਂ ਤੋਂ ਮਨੁੱਖ ਵਿਚ ਫੈਲਣ ਵਾਲੀ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ । ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ , ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ, ਡਾਕਟਰ ਆਮਨਾ ਕੰਬੋਜ, ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਮਾਸ ਮੀਡੀਆ ਵਿੰਗ ਤੋਂ ਹਰਮੀਤ ਸਿੰਘ , ਦੀਵੇਸ਼ ਕੁਮਾਰ , ਸੁਖਦੇਵ ਸਿੰਘ, ਸੰਜੀਵ ਕੁਮਾਰ ,ਰਾਜਿੰਦਰ ਕੁਮਾਰ ਆਦਿ ਮੌਜੂਦ ਸੀ।