
- ਲੋਕਾਂ ਦੇ ਦਬਾਅ ਨਾਲ ਦੇਰ ਰਾਤ ਪਰਚਾ ਦਰਜ਼
ਮਹਿਲ ਕਲਾਂ 27 ਫਰਵਰੀ (ਭੁਪਿੰਦਰ ਸਿੰਘ ਧਨੇਰ) : ਆਮ ਆਦਮੀ ਸਰਕਾਰ ਪੰਜਾਬ ਅੰਦਰ ਜਦੋਂ ਸੱਤਾ ਵਿੱਚ ਆਈ ਹੈ ਨੇ ਤੇ ਉਹਨੂੰ ਦਿਨ ਪੰਜਾਬ ਦਾ ਮਾਹੌਲ ਖਤਰਨਾਕ ਹੁੰਦਾ ਜਾਂ ਰਿਹਾ ਹੈ ਆਏ ਦਿਨ ਗੁੰਡਾਗਰਦੀ ਬਾਦੀ ਜਾ ਰਹੀ ਹ ਪਰ ਸਰਕਾਰ ਕੁੰਭ ਕਰਨ ਦੀ ਨੀਦ ਸੁੱਤੀ ਪਈ ਹੈ ਜਸਦੀ ਤਾਜਾ ਮਿਸਾਲ ਲਾਗਲੇ ਪਿੰਡ ਦੀਵਾਨਾਂ ਤੋਂ ਸਾਹਮਣੇ ਆਈ ਹੈ ਅੱਜ ਮਿਤੀ 26/02/25 ਨੂੰ ਪਿੰਡ ਦੀਵਾਨਾ ਦੇ ਹਰਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਨੇ ਆਪਣੇ ਗੁਵਾਂਢੀ ਜਗਸੀਰ ਸਿੰਘ ਪੁੱਤਰ ਰੂਪ ਸਿੰਘ ਢਿੱਲੋਂ ਉੱਪਰ ਬਾਹਰੋਂ ਬੁਲਾਏ ਗੁੰਡਿਆਂ ਨਾਲ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੀਆਂ ਕੁੱਝ Video ਵੀ ਨਾਲ ਨੱਥੀ ਹਨ, ਜਿੱਥੇ ਇਹ ਮਾਂਵਾਂ ਭੈਣਾਂ ਦੀਆਂ ਗਾਲ੍ਹਾਂ ਕਢਦਾ ਦਿਸਦਾ ਹੈ। ਜਿੱਥੇ ਸਿੱਖ ਧਰਮ ਔਰਤ ਦੀ ਇੱਜ਼ਤ, ਬਰਾਬਰੀ ਦੀ ਗੱਲ ਕਰਦਾ ਹੈ, ਉੱਥੇ ਇੱਕ ਢਾਡੀ ਅਜਿਹਾ ਕੁੱਝ ਬੱਕ ਰਿਹਾ ਹੈ, ਜੋ ਸੁਣਨਯੋਗ ਨਹੀਂ ਹੈ। 3 ਗੱਡੀਆਂ 'ਤੇ ਆਏ ਗੁੰਡਿਆਂ ਨੂੰ ਹਰਜਿੰਦਰ ਸਿੰਘ ਨੇ ਆਪਣੇ ਖੇਤ ਪਹਿਲਾਂ ਨਸ਼ੇ ਪੱਤਾ ਕੀਤਾ, ਫਿਰ ਸਾਰਿਆਂ ਨੇ ਇਕੱਠੇ ਹੋ ਕੇ ਜਗਸੀਰ ਸਿੰਘ ਦੇ ਘਰ 'ਤੇ ਹਮਲਾ ਕਰ ਦਿੱਤਾ। ਲਲਕਾਰੇ ਮਾਰਦਿਆਂ ਕਿਹਾ ਕਿ ਸਾਡੇ ਕੋਲ ਵੱਡੇ ਹਥਿਆਰ ਹਨ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਓਹਨਾਂ ਨੂੰ ਉੱਥੋਂ ਖਦੇੜਿਆ। ਹਰਜਿੰਦਰ ਸਿੰਘ ਤੇ ਉਸਦੇ ਗੁੰਡੇ ਪਿੰਡ ਵਾਸੀਆਂ ਅੱਗੇ ਭੱਜ ਨਿਕਲੇ ਤੇ ਉਸਦੇ ਘਰ ਵਿਚ ਲੁਕ ਗਏ। ਪੁਲਿਸ ਡੇਢ ਘੰਟਾ ਬਾਅਦ ਪਹੁੰਚੀ। ਗ੍ਰਾਮ ਪੰਚਾਇਤ ਦੀਵਾਨਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਦੀਵਾਨਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਇਸ ਗੁੰਡਾਗਰਦੀ ਨੂੰ ਨੱਥ ਨਾ ਪਾਉਣ ਲਈ ਪੁਲਿਸ ਨੂੰ ਜ਼ਿੰਮੇਵਾਰ ਕਿਹਾ। ਹੇਠਾਂ ਵੀਡਿਓ ਵਿੱਚ ਸਰਪੰਚ ਰਣਧੀਰ ਸਿੰਘ ਇਸ ਵਾਰਦਾਤ ਤੋਂ ਮੀਡੀਆ ਨੂੰ ਜਾਣੂੰ ਕਰਵਾ ਰਹੇ ਹਨ। ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਆਪਣੇ ਆਪ ਨੂੰ ਇੱਕ ਡਾਢੀ ਵਜੋਂ ਪੇਸ਼ ਕਰਦੇ ਹਨ, ਇਹਨਾਂ ਦੀਆਂ ਗੱਡੀਆਂ ਵਿਚ ਸ਼ਰਾਬ ਪਈ ਪਿੰਡ ਵਾਸੀਆਂ ਨੇ ਵੇਖੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਸ ਗੁੰਡਾਗਰਦੀ ਕਰਨ ਵਾਲੇ ਕਮੇਟੀ ਦੇ ਤਨਖਾਹਦਾਰ ਅਖੌਤੀ ਢਾਡੀ ਹਰਜਿੰਦਰ ਸਿੰਘ ਦੀਵਾਨਾ 'ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਆਪਣੇ ਆਪ ਨੂੰ ਅੰਮ੍ਰਿਤਧਾਰੀ ਪੇਸ਼ ਕਰਦਾ, ਇਹ ਦਾੜੀ ਦੀ ਹਰ ਤਰ੍ਹਾਂ ਦੀ ਬੇਅਦਬੀ ਕਰਦਾ ਹੈ। ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਗ੍ਰਾਮ ਪੰਚਾਇਤ ਦੀਵਾਨਾ ਦੀ ਅਗਵਾਈ ਵਿੱਚ ਸਮੁੱਚੇ ਪਿੰਡ ਵਾਸੀਆਂ, ਬੀਬੀਆਂ, ਬਜ਼ੁਰਗਾਂ, ਨੌਜਵਾਨਾਂ ਵਲੋਂ ਰਾਤ 10 ਵਜੇ ਤੱਕ ਧਰਨਾ ਲਗਾ ਕੇ ਹਰਜਿੰਦਰ ਸਿੰਘ, ਸਨਦੀਪ ਸਿੰਘ ਅਤੇ ਅਣਪਛਾਤਿਆਂ ਖ਼ਿਲਾਫ਼ FIR No 11 ਮਿਤੀ - 26/02/25 ਰਾਹੀਂ BNS 2023 ਦੀਆਂ 333, 62, 351, 190, 191(3) ਤਹਿਤ ਪਰਚਾ ਦਰਜ ਕਰਵਾਇਆ ਗਿਆ। ਵੀਡਿਓ ਵਿੱਚ ਉੱਘੇ ਰੰਗਕਰਮੀ ਹਰਵਿੰਦਰ ਦੀਵਾਨਾ ਥਾਣੇ ਅੱਗੇ ਧਰਨੇ ਨੂੰ ਸੰਬੋਧਨ ਕਰ ਰਹੇ ਹਨ। ਪਿੰਡ ਵਾਸੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਭਾਈਚਾਰੇ ਦਾ ਸਬੂਤ ਦਿੰਦੇ, ਗੁੰਡਾਗਰਦੀ ਦਾ ਮੂੰਹ ਤੋੜਵਾਂ ਜੁਆਬ ਦਿੱਤਾ ਹੈ।