ਰਾਏਕੋਟ, 07 ਸਤੰਬਰ (ਚਮਕੌਰ ਸਿੰਘ ਦਿਓਲ) : ਭਗਵਾਨ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਅੱਜ ਸ੍ਰੀ ਰਾਧੇ ਕ੍ਰਿਸ਼ਨਾਂ ਪ੍ਰਭਾਤ ਫੇਰੀ ਮੰਡਲ ਰਾਏਕੋਟ ਵਲੋਂ ਸ਼ਹਿਰ ਦੀਆਂ ਹੋਰ ਕਈ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ। ਜਿਸ ਦਾ ਆਗਾਜ਼ ਸ੍ਰੀ ਦੁਰਗਾ ਮਾਤਾ ਮੰਦਰ ਨੈਂਬਾਂ ਚੌਂਕ ਤੋਂ ਹੋਇਆ। ਜਿੱਥੇ ਵਿਨੋਦ ਖੁਰਮੀ ਦੇ ਪਰਿਵਾਰ ਵਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਸ਼ੋਭਾ ਯਾਤਰਾ ਦਾ ਉਦਘਾਟਨ ਸਮਾਜਸੇਵੀ ਰਜਿੰਦਰ ਸਿੰਘ ਕਾਕਾ ਪ੍ਰਧਾਨ ਵਲੋਂ ਕੀਤਾ ਗਿਆ। ਝੰਡਾ ਲਹਿਰਾਉਣ ਦੀ ਰਸਮ ਭੂਸ਼ਨ ਵਰਮਾਂ ਵਲੋਂ ਕੀਤੀ ਗਈ। ਸ਼ੋਭਾ ਯਾਤਰਾ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਫੁੱਲਾਂ ਨਾਲ ਸ਼ਿੰਗਾਰੀ ਡੋਲੀ ਵਿੱਚ ਸੁਸ਼ੋਭਿਤ ਕੀਤਾ ਹੋਇਆ ਸੀ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਅਤੇ ਮੁਹੱਲਿਆਂ ਵਿੱਚ ਪੁੱਜੀ ਜਿਥੇ ਸ੍ਰੀ ਕ੍ਰਿਸ਼ਨ ਭਗਤਾਂ ਵਲੋਂ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਮਹਿਲਾ ਸ਼ਰਧਾਲੂਆਂ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਬਾਅਦ ਦੁਪਹਿਰ ਇਹ ਸ਼ੋਭਾ ਯਾਤਰਾ ਮੰਦਰ ਵਿਖੇ ਪੁੱਜ ਕੇ ਸਮਾਪਤ ਹੋਈ। ਜਿੱਥੇ ਸੰਗਤਾਂ ਲਈ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਸ਼ੋਭਾ ਯਾਤਰਾ ਵਿੱਚ ਮੰਗਤ ਰਾਏ ਵਰਮਾਂ, ਨੰਦ ਕਿਸ਼ੋਰ ਸ਼ਰਮਾਂ, ਕਪਿਲ ਗਰਗ, ਪੰਕਜ ਜੇਠੀ, ਮਨੋਹਰ ਲਾਲ, ਰਾਜੀ ਵਰਮਾਂ, ਗੁਲਸ਼ਨ ਜੈਨ, ਅਨਿਲ ਜੈਨ, ਰਾਮ ਲੁਭਾਇਆ ਪਾਸੀ, ਸੁਸ਼ੀਲ ਉੱਪਲ, ਨਰੇਸ਼ ਸ਼ਰਮਾਂ, ਬਿੱਟੂ ਸ਼ਰਮਾਂ, ਅਜੈ ਗਿੱਲ, ਅਸ਼ੋਕ ਕਨੌਜੀਆ, ਕੌਂਸਲਰ ਰਜਿੰਦਰ ਸਿੰਘ, ਮਦਨ ਲਾਲ, ਸੁਰਿੰਦਰ ਗਰਗ, ਸੋਹਨ ਲਾਲ, ਕ੍ਰਿਸ਼ਨ ਕੱਕੜ, ਬੀਰਬਲ ਵਰਮਾਂ, ਰਾਜਪਾਲ ਮਹੰਤ, ਕਮਲ ਸ਼ਰਮਾਂ, ਮਨੋਜ ਜੈਨ, ਸਲਿਲ ਜੈਨ, ਨੀਲੂ ਜੈਨ, ਸੁਰਜੀਤ ਸਿੰਘ, ਓਮ ਦੱਤ ਸ਼ਰਮਾਂ, ਮਦਨ ਲਾਲ ਅੱਗਰਵਾਲ, ਦੀਪਕ ਸ਼ਰਮਾਂ, ਕੋਕੀ ਗੁਲਾਟੀ, ਇੰਦਰਪਾਲ ਗੋਲਡੀ, ਧੀਰਜ ਸ਼ਰਮਾਂ, ਗੋਪਾਲ ਜੋਸ਼ੀ, ਸਾਬਕਾ ਕੌਂਸਲਰ ਵੀਨਾ ਜੈਨ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਸ਼ਾਮਲ ਸਨ।