- ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਨੇ ਸਰਬਸਮੰਤੀ ਨਾਲ ਕੀਤਾ ਮਤਾ ਪਾਸ
ਫਰੀਦਕੋਟ 6 ਜੁਲਾਈ : ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਫਰੀਦਕੋਟ ਵੱਲੋਂ ਮਤਾ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਹੈ। ਜਿਸ ਵਿੱਚ ਸ਼ਹਿਰ ਦੇ ਵਿਕਾਸ ਲਈ 2 ਕਰੋੜ 65 ਲੱਖ 83 ਹਜ਼ਾਰ ਲੱਖ ਰਪੁਏ ਖਰਚ ਕਰਨ ਦੀ ਤਜਵੀਜ ਰੱਖੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਪ੍ਰਵਾਨ ਮਤੇ ਅਨੁਸਾਰ ਬਲਬੀਰ ਬਸਤੀ ਦੋਨੋਂ ਪਾਸੇ ਡਰੇਨ ਲਈ 18.20 ਲੱਖ ਰੁਪਏ, ਬਲਬੀਰ ਬਸਤੀ ਮੇਨ ਰੋਡ ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਲਈ 89.66 ਲੱਖ ਰੁਪਏ,ਆਇਰਨ ਸਕਰੀਨਿੰਗ ਚੈਂਬਰ ਫਿਕਸ ਕਰਨ ਤੇ 1.01 ਲੱਖ ਰੁਪਏ, ਪੁਰੀ ਕਲੋਨੀ ਪੱਖੀ ਰੋਡ ਗਲੀ ਨੰਬਰ 5,6,7 ਅਤੇ 8 ਵਿਖੇ ਡਰੇਨ ਦੀ ਉਸਾਰੀ ਲਈ 22.03 ਲੱਖ ਰੁਪਏ, ਬਲਵਿੰਦਰ ਸਿੰਘ ਨਗਰ ਗਲੀ ਨੰਬਰ 8,9 ਅਤੇ 10 ਵਿੱਚ ਨਵੀਆਂ ਇੰਟਰਲਾਕਿੰਗ ਟਾਈਲਾਂ ਲਗਾਉਣ ਤੇ 19.26 ਲੱਖ ਰੁਪਏ, ਗਰੀਨ ਐਵੀਨਿਊ ਗਲੀ ਨੰਬਰ 4/7 ਤੱਕ ਰਹਿੰਦੇ ਇਲਾਕੇ, ਨਿਰਮਾਲ ਸਿੰਘ, ਮੁਖਤਿਆਰ ਸਿੰਘ ਗਲੀ ਵਿੱਚ ਟਾਈਲਾਂ ਲਗਾਉਣ ਤੇ 10.78 ਲੱਖ, ਵਾਰਡ ਨੰਬਰ 2 ਪੁਰੀ ਕਲੋਨੀ ਪੱਖੀ ਰੋਡ ਭੁੱਲਰ ਸਟਰੀਟ ਵਿੱਚ ਨਵੀਆਂ ਇੰਟਰਲਾਕਿੰਗ ਟਾਈਲਾਂ ਮੁਹੱਈਆ ਕਰਵਾਉਣਾ ਅਤੇ ਵਿਛਾਉਣਾ ਅਤੇ ਡਰੇਨ ਦਾ ਨਿਰਮਾਣ ਲਈ 65.13 ਲੱਖ ਰੁਪਏ, ਵਾਰਡ ਨੰਬਰ 1 ਵਿੱਚ ਨਵੀਆਂ ਟਾਈਲਾਂ ਲਗਾਉਣਾ ਅਤੇ ਪੁਰਾਣੀਆਂ ਟਾਈਲਾਂ ਦਾ ਹੱਲ ਕਰਨ, ਡਰੇਨ ਦੀ ਮੁਰੰਮਤ ਅਤੇ ਡਰੇਨ ਦੀ ਮੁਰੰਮਤ ਤੇ 25 ਲੱਖ ਰੁਪਏ, ਐਮ.ਸੀ. ਦਫਤਰ ਵਿੱਚ ਸੀਵਰੇਜ ਬਰਾਂਚ ਰੂਮ ਦੀ ਮੁਰੰਮਤ 01 ਲੱਖ ਰੁਪਏ, ਐਮ.ਸੀ ਫਰੀਦਕੋਟ ਵਿੱਚ ਰੈਡੀ ਮਿਕਸ ਬੈਗ ਪੈਚ ਵਰਕ ਦੀ ਸਪਲਾਈ ਅਤੇ ਵਿਛਾਉਣ ਲਈ 13.76 ਲੱਖ ਰੁਪਏ ਦੀ ਰਾਸ਼ੀ ਖਰਚ ਆਵੇਗੀ।