ਲੁਧਿਆਣਾ, 06 ਜੂਨ : ਅਰਬਨ ਅਸਟੇਟ ਦੁੱਗਰੀ ਦੇ ਵਾਰਡ ਨੰਬਰ 44 ਵਿੱਚ ਗੋਲਡਨ ਲੇਨ ਵੈਲਫੇਅਰ ਸੋਸਾਇਟੀ ਦੇ ਨਿਵਾਸੀਆਂ ਵਲੋਂ ਆਪਣੀਆਂ ਸਮਸਿਆਵਾਂ ਦਾ ਸਮਾਧਾਨ ਕਰਨ ਲਈ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੂੰ ਬੁਲਾ ਕੇ ਆਪਣੀਆਂ ਸਮਸਿਆਵਾਂ ਬਾਰੇ ਮੀਟਿੰਗ ਦਾ ਆਯੋਜਨ ਕੀਤਾ। ਗੋਲਡਨ ਲੇਨ ਵੈਲਫੇਅਰ ਸੁਸਾਇਟੀ ਵਲੋਂ ਅਮਿਤ ਗੋਇਲ, ਲਲਿਤ ਸੂਦ, ਪੁਸ਼ਪਿੰਦਰ ਸੋਹਲ, ਰਾਜੀਵ ਸੇਠੀ, ਤਲਵਿੰਦਰ ਚੌਹਾਨ, ਮੈਡਮ ਰੇਨੂ ਮੱਕੜ, ਕਾਕਾ ਸਿਧੂ, ਮੈਡਮ ਰਾਧਾ ਮਹਿੰਦਰੂ ਹੋਰਾਂ ਨੇ ਇਕੱਠੇ ਹੋ ਕੇ ਇਲਾਕਾ ਨਿਵਾਸੀਆਂ ਦੀਆਂ ਸਮਸਿਆਵਾਂ ਬਾਰੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਮੁੱਖ ਮੁਦੇ ਬਰਸਾਤਾਂ ਵਿੱਚ ਸੜਕਾ ਤੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ, ਪਾਰਕ ਨੂੰ: 156/157 ਵਿੱਚ ਸਬਮਰਸੀਬਲ ਅਤੇ ਵਾਟਰ ਹਾਰਵੈਸਟਿੰਗ ਪ੍ਰਬੰਧਾ ਦੀ ਲੋੜ, ਕਮਿਊਨਿਟੀ ਸੈਂਟਰ ਦੀ ਸਾਈਡ ਦੀਵਾਰ ਦੀ ਉਚਾਈ ਵਧਾਉਣ ਬਾਰੇ, ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਸਮਸਿਆ ਕਰਕੇ ਬਜ਼ੁਰਗਾਂ ਅਤੇ ਖੇਡਣ ਵਾਲੇ ਬੱਚਿਆਂ ਲਈ ਖਤਰਨਾਕ, ਇਲਾਕੇ ਵਿੱਚ ਸਵੀਪਰ ਦਾ ਹਫਤੇ ਵਿੱਚ ਇੱਕ/ਦੋ ਵਾਰੀ ਆਉਣ ਦੀ ਸਮਸਿਆ, ਕੂੜਾ ਇਕੱਠਾ ਕਰਨ ਵਾਲਾ ਵੀ ਆਪਣਾ ਆਰਾਮਦਾਇਕ ਸਮਾਂ ਦੇਖ ਕੇ ਕੂੜਾ ਚੁੱਕਣ ਆਉਂਦਾ ਹੈ। ਇਨ੍ਹਾਂ ਮੁਦਿਆਂ ਵਿਚੋਂ ਕੁਝ ਮੁਦਿਆਂ ਦਾ ਹੱਲ ਮੌਕੇ ਤੇ ਹੀ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਸਬੰਧਿਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਕਢਿਆ। ਬਾਕੀ ਰਹਿੰਦੇ ਮੁੱਦੇ ਵੀ ਜਲਦੀ ਹੱਲ ਕਰਵਾਏ ਜਾਣਗੇ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਜੀ ਕੋਲੋ ਨਵੇਂ ਪ੍ਰਾਜੈਕਟਾਂ ਬਾਰੇ ਪ੍ਰਸਤਾਵ ਮੰਗੇ। ਇਸ ਮੌਕੇ ਤੇ ਆਮ ਆਦਮੀ ਪਾਰਟੀ ਵੱਲੋਂ ਜਸਬੀਰ ਸਿੰਘ ਜੱਸਲ, ਗੁਰਦਰਸ਼ਨ ਧਮੀਜਾ, ਜਤਿੰਦਰ ਸੇਵਕ, ਤੇਜਿੰਦਰ ਸਿੰਘ ਰਿੰਕੂ, ਦਵਿੰਦਰ ਸਿੰਘ, ਦਲਜੀਤ ਸਿੰਘ ਟੀਟੂ, ਚਰਨਪ੍ਰੀਤ ਸਿੰਘ ਲਾਂਬਾ, ਮੈਡਮ ਸੁਖਵਿੰਦਰ ਗਿੱਲ, ਮੈਡਮ ਦਵਿੰਦਰ ਕੌਰ, ਮੈਡਮ ਰਿੰਪਲ ਮੌਜੂਦ ਸਨ।