- 18 ਅਕਤੂਬਰ ਤੱਕ ਚਲੇਗਾ ਦੰਦਾ ਦਾ ਮੁਫ਼ਤ ਜਾਂਚ ਕੈਂਪ
ਫਾਜ਼ਿਲਕਾ 13 ਅਕਤੂਬਰ : ਸਿਹਤ ਵਿਭਾਗ ਵੱਲੋ ਡਾ ਸਤੀਸ਼ ਗੋਇਲ ਸਿਵਲ ਸਰਜਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ ਅਤੇ ਡਾ ਐਡੀਸਨ ਐਰਿਕ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਾਜ਼ਿਲਕਾ ਦੀ ਯੋਗ ਅਗਵਾਈ ਅਧੀਨ “36 ਵੇਂ ਦੰਦ ਪੰਦਰਵਾੜੇ” ਨੂੰ ਸਮਰਪਿਤ ਦੰਦਾ ਦਾ ਮੁਫ਼ਤ ਜਾਂਚ ਕੈਂਪ ਜਾਰੀ ਹੈ ਜੋ ਕਿ 18 ਅਕਤੂਬਰ ਤੱਕ ਚਲੇਗਾ। ਇਹ ਕੈਂਪ ਫਾਜ਼ਿਲਕਾ ਸਿਵਲ ਹਸਪਤਾਲ, ਜਲਾਲਾਬਾਦ ਅਤੇ ਸੀ ਐਚ ਸੀ ਡੱਬਵਾਲਾ ਕਲਾ ਵਿਖੇ ਵੀ ਚਲ ਰਿਹਾ ਹੈ। ਜਿਲਾ ਡੇਂਟੱਲ ਅਫ਼ਸਰ ਡਾਕਟਰ ਪੰਕਜ ਚੌਹਾਨ ਅਤੇ ਡਾਕਟਰ ਐਰਿਕ ਨੇ ਦਸਿਆ ਕਿ ਸਾਡੇ ਸਿਹਤਮੰਦ ਜ਼ਿੰਦਗੀ ਵਿੱਚ ਦੰਦਾਂ ਦੀ ਸਾਂਭ ਸੰਭਾਲ ਦੀ ਅਹਿਮੀਅਤ ਸਬੰਧੀ ਵਿਸਥਾਰਪੂਰਵਕ ਢੰਗ ਨਾਲ ਕੈਂਪ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਾਡਾ ਖਾਣਾ ਪੀਣਾ ਦੰਦਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਇਸ ਲਈ ਆਪਣੇ ਮਜ਼ਬੂਤ ਦੰਦਾਂ ਦੀ ਸਾਂਭ-ਸੰਭਾਲ ਲਈ ਇਹਨਾਂ ਦੀ ਜਾਂਚ ਕਰਵਾਈ ਜਾਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਿਹਤ ਵਿਭਾਗ ਵੱਲੋ ਇਸ ਪੰਦਰਵਾੜੇ ਵਿੱਚ ਲੋਕਾਂ ਦੇ ਦੰਦਾਂ ਦੀ ਜਾਂਚ ਅਤੇ ਦੰਦਾਂ ਸਬੰਧੀ ਜਾਗਰੂਕਤਾ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਸ ਪੰਦਰਵਾੜੇ ਵਿੱਚ ਵੱਧ ਤੋਂ ਵੱਧ ਲੋਕਾਂ ਵਿੱਚ ਇਹ ਸੁਨੇਹਾ ਭੇਜਿਆ ਤੇ ਸਮਝਾਇਆ ਜਾ ਰਿਹਾ ਹੈ ਕਿ ਤੰਬਾਕੂ ਪਦਾਰਥ, ਟਾਫੀਆਂ ਅਤੇ ਚਾਕਲੇਟ ਦੀ ਵਰਤੋਂ ਨਾਲ ਦੰਦ ਜਿਆਦਾ ਖਰਾਬ ਹੁੰਦੇ ਹਨ ਇਨ੍ਹਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਸ ਦੌਰਾਨ ਬੁਜੁਰਗ ਜਿਨਾ ਨੂੰ ਦੰਦਾ ਦੀ ਲੋੜ ਹੈ ਉਹਨਾਂ ਨੂੰ ਵਿਭਾਗ ਵਲੋ ਫ੍ਰੀ ਡੇਂਨਚਰ ਦਿੱਤੇ ਜਾਣਗੇ।