ਸੰਗਰੂਰ, 10 ਫ਼ਰਵਰੀ : ਸੰਗਰੂਰ 'ਚ ਖਪਤਕਾਰ ਅਦਾਲਤ ਦੇ ਸਾਬਕਾ ਜੱਜ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ ਵਿੱਚ ਉਸ ਨੇ ਤਰਨਤਾਰਨ ਦੇ ਸਾਬਕਾ ਐਸਐਸਪੀ ਗੁਰਕ੍ਰਿਪਾਲ ਸਿੰਘ ਅਤੇ ਸਹਿਕਾਰੀ ਬੈਂਕ ਦੇ ਮੁਲਾਜ਼ਮ ਅਮਨ ਸ਼ਰਮਾ ਦੇ ਨਾਂ ਲਿਖੇ ਹਨ। ਪੁਲੀਸ ਨੇ ਸਾਬਕਾ ਐਸਐਸਪੀ ਅਤੇ ਬੈਂਕ ਮੁਲਾਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਬਕਾ ਜੱਜ ਦੀ ਪਛਾਣ ਗੁਰਪਾਲ ਸਿੰਘ ਵਜੋਂ ਹੋਈ ਹੈ। ਸਾਬਕਾ ਜੱਜ ਦਾ ਮੁਲਜ਼ਮਾਂ ਨਾਲ ਵਿੱਤੀ ਲੈਣ-ਦੇਣ ਸੀ। ਪੁਲਿਸ ਮੁਤਾਬਕ ਇਹ ਖੁਦਕੁਸ਼ੀ ਸਵੇਰੇ 4 ਵਜੇ ਦੇ ਕਰੀਬ ਹੋਈ। ਹਜ਼ੂਰ ਸਾਹਿਬ ਤੋਂ ਆ ਰਹੀ ਟਰੇਨ ਦੇ ਡਰਾਇਵਰ ਨੇ ਦੱਸਿਆ ਕਿ ਇਕ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਪੁਲਸ ਲਾਸ਼ ਦੀ ਸ਼ਨਾਖਤ ਕਰਨ ਗਈ ਤਾਂ ਉਨ੍ਹਾਂ ਨੂੰ ਮ੍ਰਿਤਕ ਦੀ ਜੇਬ 'ਚੋਂ ਪਛਾਣ ਪੱਤਰ ਅਤੇ ਸੁਸਾਈਡ ਨੋਟ ਮਿਲਿਆ।