ਰਾਏਕੋਟ, 29 ਜੂਨ (ਚਮਕੌਰ ਸਿੰਘ ਦਿਓਲ) : ਅੱਜ ਰਾਏਕੋਟ ਵਿਖੇ ਮੁਸਲਿਮ ਭਾਈਚਾਰੇ ਵੱਲੋ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਬੱਸੀਆਂ ਰੋਡ ਵਿਖੇ ਸਥਿਤ ਈਦਗਾਹ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਈਦ ਦੀ ਨਮਾਜ਼ ਮੁਫਤੀ ਮੁਹੰਮਦ ਕਾਮਰਾਨ ਜੀ ਵੱਲੋਂ ਅਦਾ ਕਾਰਵਾਈ ਗਈ ਇਸ ਮੌਕੇ ਮੁਸਲਿਮ ਭਾਈਚਾਰੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਲਵੀ ਮੁਹੰਮਦ ਮੱਖਣ ਨੇ ਕਿਹਾ ਕਿ ਈਦ ਦਾ ਤਿਉਹਾਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਸਾਰੇ ਦੇਸ਼ ਵਾਸੀਆਂ ਨੂੰ ਮਿਲ ਜੁਲ ਕੇ ਇਹੋ ਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ। ਈਦ ਉਲ ਅਜ਼ਹਾ ਜਿਸ ਨੂੰ ਬਕਰਾ ਈਦ ਵੀ ਕਿਹਾ ਜਾਂਦਾ ਹੈ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਮਾਮ ਮੁਹੰਮਦ ਇਸਫਾਕ ਨੇ ਦੱਸਿਆ ਕਿ ਪੈਗੰਬਰ ਹਜਰਤ ਇਬਰਾਹਿਮ ਜੀ ਨੂੰ ਅਲਾੱਹ ਦਾ ਹੁਕਮ ਹੋਇਆ ਸੀ ਕੀ ਉਹ ਆਪਣੀ ਸਭ ਤੋਂ ਪਿਆਰੀ ਚੀਜ਼ ਮੇਰੇ ਲਈ ਕੁਰਬਾਨ ਕਰ ਦੇਵੇ ਜਿਸ ਤੇ ਉਹਨਾਂ ਅਲਾੱਹ ਦਾ ਹੁਕਮ ਮੰਨਦਿਆਂ ਆਪਣੇ ਪੁੱਤਰ ਹਜਰਤ ਇਸਮਾਈਲ ਦੀ ਕੁਰਬਾਨੀ ਦੇਣ ਲਈ ਗਏ ਸਨ ਪ੍ਰੰਤੂ ਅਲਾੱਹ ਨੇ ਹਜਰਤ ਇਸਮਾਈਲ ਨੂੰ ਇੱਕ ਭੇਡੂ ਨਾਲ ਬਦਲ ਦਿੱਤਾ ਸੀ ਜਿਸ ਦੀ ਯਾਦ ਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਲਈ ਸਾਨੂੰ ਈਦ ਦੀ ਨਮਾਜ਼ ਤੋ ਬਾਅਦ ਆਪੋ ਆਪਣੇ ਘਰਾਂ ਚ ਆਪਣੀ ਹੈਸੀਅਤ ਮੁਤਾਬਕ ਜਾਨਵਰਾਂ ਦੀ ਕੁਰਬਾਨੀ ਕਰਨੀ ਚਾਹੀਦੀ ਹੈ ਜੋ ਕਿ ਅਲਾੱਹ ਦਾ ਹੁਕਮ ਹੈ। ਇਸ ਮੌਕੇ ਮੁਹੰਮਦ ਯਾਸੀਨ, ਮੁਹੰਮਦ ਇਕਬਾਲ ਬੱਬੂ, ਮੁਹੰਮਦ ਆਸਿਫ ਸੋਨੂ, ਕੌਸਲਰ ਮੁਹੰਮਦ ਇਮਰਾਨ, ਮੁਹੰਮਦ ਅਖਤਰ ਜੂਬੇਰੀ, ਹਾਜੀ ਮੁਹੰਮਦ ਸ਼ਮਸ਼ਾਦ, ਮੁਹੰਮਦ ਆਦਿਲ,ਬਾਬਾ ਇਰਫਾਨ ਸਾਬਰੀ, ਮੁਹੰਮਦ ਹਸੀਬ, ਮੁਹੰਮਦ ਸਹਿਦਾਬ,ਮੁਹੰਮਦ ਮਨਜਰ, ਮੁਹੰਮਦ ਮਾਸੂਮ, ਅਲੀ ਜੱਟਪੁਰਾ, ਬਿੱਲੂ ਖਾਨ ਜੌਹਲਾਂ, ਮੁਹੰਮਦ ਇਮਰਾਨ, ਮੁਹੰਮਦ ਕਬੀਰ, ਨਈਮ ਖਾਨ, ਸਾਬਰ ਅਲੀ ਬਰਮੀ, ਹਾਜੀ ਲਾਲਦੀਨ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਨਮਾਜ਼ੀ ਹਾਜ਼ਰ ਸਨ।