- ਇਸ ਸਕੀਮ ਤਹਿਤ ਪੰਜਾਬ ਨੇ 4000 ਕਰੋੜ ਦੇ ਪ੍ਰੋਜੈਕਟ ਆਕਰਸ਼ਿਤ ਕੀਤੇ
ਫਾਜ਼ਿਲਕਾ , 1 ਜ਼ੁਲਾਈ : ਐਗਰੀਕਲਚਰ ਇਨਫਰਾਸਟਰਕਚਰ ਫੰਡ (ਏ. ਆਈ. ਐਫ) ਸਕੀਮ ਨੇ ਵਿੱਤੀ ਸਾਲ 2023-24 ਦੇ ਪਹਿਲੀ ਤਿਮਾਹੀ ਵਿਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ।ਇਸ ਸਕੀਮ ਵਿਚ ਫਾਜਿਲ਼ਕਾ ਜਿ਼ਲ੍ਹੇ ਨੇ ਰਾਜ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। 30 ਜੂਨ 2023 ਤੱਕ ਪੰਜਾਬ ਭਰ ਵਿੱਚੋਂ 4037.84 ਕਰੋੜ ਰੁਪਏ ਦੇ ਪ੍ਰੋਜੈਕਟਾਂ ਲਈ 7546 ਅਰਜ਼ੀਆਂ ਪ੍ਰਰਾਪਤ ਹੋਈਆਂ ਹਨ। ਇਨ੍ਹਾਂ ਪ੍ਰੋਜੈਕਟਾਂ ਲਈ ਕੁਲ ਕਰਜ਼ੇ ਦੀ ਰਕਮ 2142.62 ਕਰੋੜ ਰੁਪਏ ਹੈ ਜਿਸ ਵਿੱਚੋਂ 1113.45 ਕਰੋੜ ਰੁਪਏ ਏ.ਆਈ.ਐਫ ਸਕੀਮ ਅਧੀਨ ਯੋਗ ਪ੍ਰੋਜੈਕਟਾਂ ਲਈ ਮਨਜ਼ੂਰ ਕੀਤੇ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਇਸ ਸਕੀਮ ਲਈ ਪੰਜਾਬ ਦੀ ਨੋਡਲ ਏਜੇਂਸੀ ਹੈ ਜਿਸ ਵਾਸਤੇ ਓਹਨਾ ਨੇ ਖਾਸ ਪ੍ਰੋਜੈਕਟ ਮੋਨੀਟਰਿੰਗ ਯੂਨਿਟ ਸਥਾਪਤ ਕੀਤਾ ਹੈ। ਯੂਨਿਟ ਵੱਲੋਂ ਕਿਸਾਨ ਸਮੂਹਾਂ ਤੱਕ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਅਤੇ ਰਾਜ ਵਿੱਚ ਭਾਈਚਾਰਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕੇ ਜਿ਼ਲ੍ਹਾ ਫਾਜਿਲ਼ਕਾ ਇਸ ਸਕੀਮ ਤਹਿਤ ਪੂਰੇ ਪੰਜਾਬ ਵਿਚ ਦੂਜ਼ੇ ਸਥਾਨ ਤੇ ਹੈ ।ਫਾਜਿ਼ਲਕਾ ਜਿਲ੍ਹੇ ਵਿਚ ਕੁਲ 138.82 ਕਰੋੜ ਦੇ ਪ੍ਰੋਜੈਕਟਾਂ ਵਾਸਤੇ 916 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਹਨਾਂ ਦੀ ਕੁਲ ਕਰਜ਼ਾ ਰਾਸ਼ੀ 91.51 ਕਰੋੜ ਰੁਪਏ ਹੈ ਜਿਸ ਵਿਚੋਂ ਐਗਰੀਕਲਚਰ ਇਨਫਰਾਸਟਰਕਚਰ ਫੰਡ ਸਕੀਮ ਤਹਿਤ ਯੋਗ ਪ੍ਰੋਜੈਕਟਾਂ ਲਈ 45.78 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁਕੇ ਹਨ । ਹੁਣ ਤਕ 39.80 ਕਰੋੜ ਰੁਪਏ ਜਿਲ੍ਹੇ ਦੇ ਲਾਭਪਾਤਰੀਆਂ ਤਕ ਪਹੁੰਚ ਚੁੱਕੇ ਹਨ।ਐਗਰੀਕਲਚਰ ਇਨਫਰਾਸਟਰਕਚਰ ਫੰਡ (ਏ. ਆਈ. ਐਫ) ਸਕੀਮ ਦੀ ਰਕਮ ਪੂਰੇ ਭਾਰਤ ਵਿਚ 1 ਲੱਖ ਕਰੋੜ ਰੁਪਏ ਹੈ, ਜਿਸ ਦੀ ਵਰਤੋਂ ਪੈਦਾਵਾਰ ਦੀ ਮੈਨਜਮੈਂਟ ਅਤੇ ਕਮਿਊਨਟੀ ਫਾਰਮਿੰਗ ਅਸੇਟਸ ਤਿਆਰ ਕਰਨ ਨੂੰ ਕੀਤੀ ਜਾਵੇਗੀ।ਇਸ ਸਕੀਮ ਤਹਿਤ 2 ਕਰੋੜ ਦੇ ਕਰਜ਼ੇ ਤੱਕ 3 ਫੀਸਦੀ ਵਿਆਜ ਸਹਾਇਤਾ ਦਿੱਤੀ ਜਾ ਰਹੀ ਹੈ।ਇਸ ਸਹਾਇਤਾ ਦਾ ਲਾਭ 7 ਸਾਲਾਂ ਤੱਕ ਲਈ ਮਿਲ ਸਕਦਾ ਹੈ ਅਤੇ ਵਿਆਜ ਰੇਟ ‘ਤੇ 9 ਫੀਸਦੀ ਦੀ ਲਿਮਿਟ ਰੱਖੀ ਗਈ ਹੈ।ਕਰੈਡਿਟ ਗਾਰੰਟੀ ਫੀਸ ਵੀ ਸਰਕਾਰ ਵਲੋਂ ਦਿਤੀ ਜਾਂਦੀ ਹੈ । ਹਰ ਲਾਭਪਾਤਰੀ 25 ਪ੍ਰੋਜੈਕਟ ਸਥਾਪਿਤ ਕਰ ਸਕਦਾ ਹੈ । ਇਸ ਸਕੀਮ ਦੇ ਲਾਭ ਨੂੰ ਦੂਜਿਆਂ ਸਬਸਿਡੀ ਨਾਲ ਵੀ ਜੋੜਿਆ ਜਾ ਸਕਦਾ ਹੈ । ਬਾਗਬਾਨੀ ਵਿਭਾਗ ਇਸ ਸਕੀਮ ਲਈ ਪੰਜਾਬ ਵਿਚ ਨੋਡਲ ਏਜੇਂਸੀ ਹੈ ।