- ਕੈਂਪ ਦੌਰਾਨ ਪਿੰਡ ਬਾਜਾਖਾਨਾਂ ਦੇ ਕਿਸਾਨਾਂ ਨੂੰ ਬੂਟੇ ਵੰਡੇ
ਫਰੀਦਕੋਟ 24 ਜੁਲਾਈ 2024 : ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਜਿਲ੍ਹਾ ਫਰੀਦਕੋਟ ਦੇ ਦਿਸਾ ਨਿਰਦੇਸ ਅਤੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਦੀ ਯੋਗ ਅਗਵਾਈ ਹੇਠ ਸਰਕਲ ਇੰਚਾਰਜ ਡਾ. ਗੁਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਦੇ ਉਦਮ ਸਦਕਾ ਪਿੰਡ ਬਾਜਾਖਾਨਾ ਵਿਖੇ ਕਿਸਾਨ ਕੈਂਪ ਦਾ ਆਯੋਜਿਨ ਕੀਤਾ ਗਿਆ। ਕੈਂਪ ਦੌਰਾਨ ਪਿੰਡ ਦੇ ਕਿਸਾਨਾਂ ਨੂੰ ਫਸਲਾਂ ਸਬੰਧੀ ਮੌਕੇ ਤੇ ਹੀ ਸਬੰਧਤ ਫਸਲ ਬਾਰੇ ਜਾਣਕਾਰੀ ਦਿੱਤੀ ਗਈ ਜਿਆਦਾਤਰ ਕਿਸਾਨ ਵੀਰਾਂ ਵੱਲੋ ਝੋਨੇ ਦੀ ਫਸਲ ਸਬੰਧੀ ਆਪਣੇ ਸੁਆਲ ਕੀਤੇ ਗਏ ਤੇ ਜਿਸ ਦੌਰਾਨ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋ ਕਿਸਾਨਾਂ ਨੂੰ ਉਹਨਾ ਦੇ ਸੁਆਲਾ ਸਬੰਧੀ ਫਸਲਾਂ ਬਾਰੇ ਜਾਣਕਾਰੀ ਦਿੱਤੀ। ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਡਾ. ਗੁਰਪ੍ਰੀਤ ਸਿੰਘ ਵੱਲੋ ਕਿਸਾਨਾਂ ਨੂੰ ਝੋਨੇ ਦੀ ਫਸਲ ਤੇ ਬਿਮਾਰੀਆ ਤੇ ਕੀੜੇ ਮਕੌੜਿਆ ਦੀ ਰੋਕਥਾਮ ਸਬੰਧੀ ਸਿਫਾਰਸ ਕੀਤੀਆਂ ਜਹਿਰਾਂ ਦੀ ਸ਼ਿਫਾਰਸ ਮਾਤਰਾ ਅਨੁਸਾਰ ਸਪਰੇ ਕਰਨ ਸਬੰਧੀ ਪ੍ਰੇਰਿਤ ਕੀਤਾ। ਉਹਨਾ ਕਿਹਾ ਕਿ ਕਿਸਾਨ ਸ਼ਿਫਾਰਸ ਕੀਤੀਆਂ ਜਹਿਰਾਂ ਦੀ ਸ਼ਿਫਾਰਸ ਮਾਤਰਾ ਤੋ ਬਾਹਰ ਨਾ ਜਾਣ ਤੇ ਬਾਸਮਤੀ ਤੇ ਬੈਨ ਕੀਤੀਆਂ ਜਹਿਰਾਂ ਦੀ ਵਰਤੋ ਨਾ ਕਰਨ ਤੇ ਲਗਾਤਾਰ ਵਿਭਾਗ ਨਾਲ ਸੰਪਰਕ ਵਿੱਚ ਰਹਿਣ। ਇਸ ਦੌਰਾਨ ਕੈਂਪ ਵਿੱਚ ਸ਼ਾਮਲ ਸਰਕਲ ਬਾਜਾਖਾਨਾ ਦੇ ਡੀਲਰਾਂ ਨਾਲ ਵੀ ਮੀਟਿੰਗ ਕੀਤੀ ਗਈ ਤੇ ਬਾਸਮਤੀ ਤੇ ਬੈਨ ਕੀਤੀਆਂ ਜਹਿਰਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਤੋ ਇਲਾਵਾਂ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਜਿੰਨਾ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਉਸ ਸਬੰਧੀ ਆਪਣੇ ਖੇਤ ਦੀ ਵੈਰੀਫਿਕੇਸਨ ਕਰਵਾਉਣ ਤੇ ਸਰਕਾਰ ਵੱਲੋ ਦਿੱਤੀ ਜਾ ਰਹੀ ਸਬਸਿਡੀ ਦਾ ਲਾਹਾ ਪ੍ਰਾਪਤ ਕਰਨ। ਕੈਂਪ ਦੌਰਾਨ ਡਾ. ਗੁਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਬਾਰਿਸ਼ ਨਾ ਪੈਣ ਕਾਰਨ ਨਰਮੇ ਦੀ ਫਸਲ ਨੂੰ ਅੋੜ ਨਾ ਆਉਣ ਦਿੱਤੀ ਜਾਵੇ ਤੇ ਤੁਰੰਤ ਨਰਮੇ ਦੀ ਫਸਲ ਪਾਣੀ ਲਗਾਇਆ ਜਾਵੇ ਉਹਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨਰਮੇ ਦੀ ਫਸਲ ਤੇ ਕੀਟਨਾਸ਼ਕ ਕਰਨ ਤੋ ਪਹਿਲਾ ਖੇਤੀਬਾੜੀ ਮਾਹਿਰਾ ਦੀ ਸਲਾਹ ਜਰੂਰ ਲੈਣ। ਇਸ ਦੌਰਾਨ ਕੈਂਪ ਦੀ ਸਟੇਜ ਸੰਚਾਲਨ ਦੀ ਭੂਮਿਕਾ ਏ.ਐਸ.ਆਈ ਲਵਲੀਨ ਕੋਰ ਵੱਲੋ ਨਿਭਾਈ ਗਈ ।ਇਸ ਕੈਂਪ ਵਿੱਚ ਸ੍ਰੀ ਸੁਖਦੇਵ ਸਿੰਘ ਬੇਲਦਾਰ ਸਮੇਤ ਕਿਸਾਨ ਹਾਜਰ ਸਨ।