ਫਾਜਿਲਕਾ, 12 ਅਕਤੂਬਰ : ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸਾਂ ਤਹਿਤ ਇਨ ਸਿਟੂ ਸਟਰਾਅਮੈਨੇਜਮੈਂਟ ਸਕੀਮ ਅਧੀਨ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਡਾ ਗੁਰਮੀਤ ਸਿੰਘ ਚੀਮਾ ਦੀ ਯੋਗਅਗਵਾਈ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ ਜਲਾਲਾਬਾਦ ਦੀ ਪ੍ਰਧਾਨਗੀ ਵਿੱਚ ਪਿੰਡ ਚੱਕ ਖੀਵਾ ਵਿਖੇਸ੍ਰੀਮਤੀ ਹਰਪ੍ਰੀਤਪਾਲ ਕੌਰ ਵੱਲੋਂ ਕਿਸਾਨਾਂ ਦੇ ਇਕੱਠ ਨੂੰ ਸਬੋਧਨ ਕੀਤਾ ਗਿਆ ਅਤੇ ਉਸਮੌਕੇ ਖੇਤੀਬਾੜੀ ਵਿਕਾਸ ਅਫਸਰ ਗੁਰਵੀਰ ਸਿੰਘ ਵੀ ਮੌਜਦੂ ਸਨ। ਸ੍ਰੀਮਤੀ ਹਰਪ੍ਰੀਤਪਾਲ ਕੌਰ ਨੇ ਕਿਹਾ ਕਿ ਧਰਤੀ ਨੂੰ ਸਾਡੇ ਗੁਰੂਆਂ ਪੀਰਾਂ ਨੇ ਮਾਂ ਦਾਦਰਜਾ ਦਿੱਤਾ ਹੈ ਅਸੀਂ ਸਾਰੇ ਇਸ ਵਿੱਚੋ ਅੰਨ ਉਗਾ ਕੇ ਖਾਂਦੇ ਹਾਂ। ਸਾਨੂੰ ਇਸ ਦੀ ਕੁੱਖ ਨੂੰਸਾੜਨਾ ਨਹੀਂ ਚਾਹੀਦਾ ਅਤੇ ਇਹ ਵੀ ਦੱਸਿਆ ਕਿ ਪਰਾਲੀ ਇਕ ਵੱਢਮੁੱਲੀ ਖਾਦ ਤੇ ਮਿੱਟੀ ਦੀ ਚੰਗੀਸਿਹਤ ਦਾ ਕੁਦਰਤੀ ਸਰੋਤ ਹੈ। ਸ੍ਰੀ ਗੁਰਵੀਰ ਸਿੰਘ ਏ.ਡੀ.ਓ ਨੇ ਕਿਹਾ ਕਿ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਜਿਸ ਨਾਲ ਖੇਤੀਖਰਚੇ ਘਟਣਗੇ ਅਤੇ ਨਾਲ-ਨਾਲ ਵਾਤਾਵਰਨ ਪ੍ਰਦੂਸ਼ਨ ਤੋਂ ਵੀ ਬੱਚਿਆ ਜਾ ਸਕਦਾ ਹੈ। ਉਨ੍ਹਾਂ ਨੇ ਆਈਖੇਤੀ ਐਪ ਬਾਰੇ ਵੀ ਜਾਣਕਾਰੀ ਦਿੱਤੀ।ਆਧੁਨਿਕ ਮਸ਼ੀਨਾਂ ਜਿਵੇ ਕਿ ਹੈਪੀ ਸੀਡਰ, ਐਮ.ਬੀ.ਪਲੋਅ,ਚੋਪਰ ਆਦਿ ਨੂੰ ਇਸ ਐਪ ਰਾਹੀਂ ਕਰਾਏ ਤੇ ਲੈ ਕੇ ਪਰਾਲੀ ਨੂੰ ਸੰਭਾਲ ਸਕਦੇ ਹਨ।ਕਿਸਾਨਾਂ ਵੱਲੋਂਦਿੱਤੀ ਜਾਣਕਾਰੀ ਦਾ ਪੂਰਨ ਸਹਿਯੋਗ ਦਿੱਤਾ ਅਤੇ ਪਰਾਲੀ ਨੂੰ ਨਾ ਸਾੜਨ ਦੀ ਸਹਿਮਤੀ ਪ੍ਰਗਟਾਈ।