ਆਨੰਦਪੁਰ ਸਾਹਿਬ, 12 ਮਾਰਚ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦੀ ਹੀ ਵਿਆਹ ਬੰਧਨ ਵਿਚ ਬੱਝਣ ਵਾਲੇ ਹਨ। ਆਮ ਆਦਮੀ ਪਾਰਟੀ ਦੇ ਸੂਤਰਾਂ ਮੁਤਾਬਕ ਉਹਨਾਂ ਦਾ ਰੋਕਾ ਹੋ ਗਿਆ ਹੈ ਤੇ ਮਾਰਚ ਮਹੀਨੇ ਵਿੱਚ ਹੀ ਉਹਨਾਂ ਦਾ ਵਿਆਹ ਇਕ ਸੀਨੀਅਰ ਅਫ਼ਸਰ ਨਾਲ ਹੋਵੇਗਾ। ਇਕ ਅੰਦਾਜ਼ਾ ਲਗਾਇਆ ਜਾਰਿਹਾ ਹੈ ਕਿ ਇਹ ਵਿਆਹ 15 ਦਿਨਾਂ ਦੇ ਅੰਦਰ ਅੰਦਰ ਹੋ ਸਕਦਾ ਹੈ। ਉਹ ਪੰਜਾਬ ਕੇਡਰ ਦੀ ਆਈ ਪੀ ਐਸ ਡਾ. ਜਯੋਤੀ ਯਾਦਵ ਨਾਲ ਵਿਆਹ ਕਰਵਾਉਣਗੇ ਜੋ ਕਿ ਮੌਜੂਦਾ ਸਮੇਂ ਵਿਚ ਮਾਨਸਾ ਜ਼ਿਲ੍ਹੇ ਵਿਚ ਬਤੌਰ ਐਸ ਪੀ ਹੈਡਕੁਆਰਟਰ ਤਾਇਨਾਤ ਹਨ।