ਸਰਦੂਲਗੜ੍ਹ, 9 ਸਤੰਬਰ : ਸਾਬਕਾ ਕੇਂਦਰੀ ਮੰਤਰੀ ਤੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਡਰੱਗ ਮਾਫੀਆ ਦੀ ਪੁਸ਼ਤਪਨਾਹੀ ਕਰਕੇ ਨੌਜਵਾਨਾਂ ਦੀ ਪੂਰੀ ਪੀੜੀ ਖਤਮ ਕਰਨ ’ਤੇ ਲੱਗੀ ਹੈ ਤੇ ਸਰਕਾਰ ’ਤੇ ਪੰਜਾਬ ਵਿਚ ਬਿਜਲੀ ਸੈਕਟਰ ਦਾ ਨਿੱਜੀਕਰਨ ਦੇ ਹਾਲਾਤ ਪੈਦਾ ਕਰਨ ਦੇ ਦੋਸ਼ ਲਾਏ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਆਰੰਭੀ ਯੂਥ ਮਿਲਣੀ ਪ੍ਰੋਗਰਾਮ ਮੁਹਿੰਮ ਤਹਿਤ ਇਥੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਡਰੱਗ ਮਾਫੀਆ ਦੀ ਦਲੇਰੀ ਬਹੁਤ ਜ਼ਿਆਦਾ ਵੱਧ ਗਈ ਹੈ, ਕਿਉਂਕਿ ਆਪ ਸਰਕਾਰ ਦੇ ਮੰਤਰੀ ਤੇ ਵਿਧਾਇਕ ਇਹਨਾਂ ਦੀ ਪੂਰਨ ਪੁਸ਼ਤ ਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਕਿਵੇਂ ਜੇਲ੍ਹਾਂ ਵਿਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ ਜਿਸਦੇ ਵੀਡੀਓ ਸਬੂਤ ਵੀ ਜਨਤਕ ਹਨ। ਉਹਨਾਂ ਕਿਹਾ ਕਿ ਅਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਨਾਰਕੋਟਿਕਸ ਕੰਟਰੋਲ ਬੋਰਡ (ਐਨ ਸੀ ਬੀ) ਨੇ ਲੁਧਿਆਣਾ ਵਿਚ ਉਹ 66 ਠੇਕੇ ਸੀਲ ਕੀਤੇ ਜਿਥੇ ਸ਼ਰਾਬ ਦੇ ਨਾਲ-ਨਾਲ ਚਿੱਟਾ ਵਿਕ ਰਿਹਾ ਸੀ ਤੇ ਵਿਧਾਇਕਾਂ ਦੇ ਗਰੀਬੀ ਨਸ਼ਾ ਵੇਚਦਿਆਂ ਕੈਮਰੇ ਦੀ ਅੱਖ ਹੇਠ ਫੜੇ ਗਏ ਹਨ। ਬੀਬਾ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਾ ਮਾਫੀਆ ਦੀ ਮਦਦ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਠੇਕਿਆਂ ’ਤੇ ਨਸ਼ਾ ਵਿਕ ਰਿਹਾ ਸੀ, ਉਹ ਰਾਜ ਸਰਕਾਰ ਦੇ ਹੁਕਮਾਂ ’ਤੇ ਮੁੜ ਖੋਲ੍ਹ ਦਿੱਤੇਗਏ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਸੂਬੇ ਵਿਚ ਨਸ਼ਾ ਕਾਰੋਬਾਰ ਵਿਚ 10 ਗੁਣਾ ਵਾਧਾ ਹੋਣ ਦੇ ਕਾਰਨ ਵੀ ਪੰਜਾਬੀਆਂ ਨੂੰ ਦੱਸਣ ਦੀ ਚੁਣੌਤੀ ਦਿੱਤੀ। ਉਹਨਾਂ ਕਿਹਾ ਕਿ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਰਾਜ ਸਰਕਾਰ ਨਾਲ ਰਲੀ ਹੋਵੇ। ਸੂਬੇ ਵਿਚ ਬਿਜਲੀ ਕੱਟਾਂ ਜਿਸਕਾਰਨ ਝੋਨੇ ਦੀ ਫਸਲ ਖ਼ਤਰੇ ਵਿਚ ਪੈ ਗਈ ਹੈ, ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਨਗਦੀ ਨਾ ਹੋਣ ਕਾਰਨ ਮੁਸ਼ਕਿਲਾਂ ਵਿਚ ਫਸੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਬਿਜਲੀ ਖਰੀਦ ਕੇ ਕਿਸਾਨਾਂ ਨੂੰ ਦੇਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਦੀ ਸਰਕਾਰੀ ਬਿਜਲੀ ਕੰਪਨੀ ਨੂੰ ਕਰਜ਼ਿਆਂ ਦੀ ਮਾਰ ਹੇਠ ਆਉਣ ਕਾਰਨ ਅਣਵਿਹਾਰਕ ਐਲਾਨਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਜੋ ਬਿਜਲੀ ਖੇਤਰ ਦਾ ਨਿੱਜੀਕਰਨ ਕੀਤਾ ਜਾ ਸਕੇ। ਬੀਬੀ ਬਾਦਲ ਨੇ ਆਪ ਤੋਂ ਪੁੱਛਿਆ ਕਿ ਉਸਨੇ ਆਖਿਆਸੀ ਕਿ ਉਹ ਅਕਾਲੀ ਦਲ ਦੀ ਸਰਕਾਰ ਵੇਲੇ 2.86 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਹੋਏ 25 ਸਾਲਾ ਬਿਜਲੀ ਖਰੀਦ ਸਮਝੌਤੇ ਰੱਣ ਕਰਨ ਦੇ ਦਾਅਵੇ ਕਰਦੀ ਸੀ ਪਰ ਇਹਨਾਂ ਸਮਝੌਤਿਆਂ ਦੇ ਕਾਰਨ ਹੀ ਪੰਜਾਬ ਵਿਚ ਬਿਜਲੀ ਸਪਲਾਈ ਹੋ ਰਹੀ ਹੈ ਤੇ ਪਹਿਲਾਂ ਕਾਂਗਰਸ ਤੇ ਹੁਣ ਆਪ ਸਰਕਾਰਾਂ ਨੇ ਇਕ ਵੀ ਯੂਨਿਟ ਵਾਧੂ ਬਿਜਲੀ ਪੈਦਾ ਕਰਨ ਵਾਸਤੇ ਕੋਈ ਯਤਨ ਨਹੀਂ ਕੀਤਾ। ਉਹਨਾਂ ਕਿਹਾ ਕਿ ਆਪ ਸਰਕਾਰ ਹੁਣ ਖੇਤੀਬਾੜੀ ਟਿਊਬਵੈਲਾਂ ਵਾਸਤੇ 11 ਰੁਪਏ ਪ੍ਰਤੀ ਯੁਨਿਟ ਦੀ ਦਰ ਤੋਂ ਬਿਜਲੀ ਖਰੀਦਣ ਤੋਂ ਭੱਜ ਰਹੀ ਹੈ। ਸਰਦਾਰਨੀ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਪੰਜਾਬੀਆਂ ਨੂੰ ਹਰ ਪੱਧਰ ’ਤੇ ਅਸਫਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਲਿਫਟ ਸਿੰਜਾਈ ਪੰਪਾਂ ਦੀ ਵਰਤੋਂ ਕਰ ਕੇ ਨਹਿਰਾਂ ਵਿਚੋਂ ਪਾਣੀ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਤਾਂ ਜੋ ਸਰਹਿੰਦ ਨਹਿਰ ਵਿਚ ਪਾਣੀ ਵੱਧ ਵਿਖਾਇਆ ਜਾ ਸਕੇ। ਉਹਨਾਂ ਕਿਹਾ ਕਿ ਰਾਜਸਥਾਨ ਨੂੰ ਵੱਧ ਪਾਣੀ ਸਿਰਫ ਸੂਬੇ ਵਿਚ ਰਾਜਸੀ ਲਾਹਾ ਲੈਣ ਵਾਸਤੇ ਦਿੱਤਾ ਜਾ ਰਿਹਾ ਹੈ ਤਾਂ ਜੋ ਆਉਂਦੀਆਂ ਚੋਣਾਂ ਵਿਚ ਲਾਭ ਮਿਲਸਕੇ। ਉਹਨਾਂ ਕਿਹਾ ਕਿ ਆਪ ਸਰਕਾਰ ਸਤਲੁਜ ਯਮੁਨਾ ਨਹਿਰ ਦੇ ਮਾਮਲੇ ਵਿਚ ਪੰਜਾਬ ਦਾ ਕੇਸ ਕਮਜ਼ੋਰਕਰਨ ’ਤੇ ਲੱਗੀ ਹੈ ਤੇ ਉਸਨੇ ਚੰਡੀਗੜ੍ਹ ਵਿਚ ਹਰਿਆਣਾ ਲਈ ਵਿਧਾਨ ਸਭਾ ਵਾਸਤੇ ਵੱਖਰੀ ਥਾਂ ਅਲਾਟ ਕਰਨ ਖਿਲਾਫ ਵੀ ਕੋਈ ਰੋਸ ਪ੍ਰਗਟ ਨਹੀਂ ਕੀਤਾ। ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਕਜਰ ਨੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਪੰਜਾਬ ਵਿਚ ਰਸਾਇਣਕ ਨਸ਼ੇ ਆਸਾਨੀ ਨਾਲ ਮਿਲਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਇਹਨਾਂ ਦੀ ਵਿਕਰੀ ਵਿਚ ਭਾਈਵਾਲ ਬਣੀ ਹੋਈ ਹੈ ਇਸੇ ਕਾਰਨ ਅਜਿਹਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਪੁਲਿਸ ਥਾਣਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮੁਲਜ਼ਮਾਂ ਖਿਲਾਫ ਕੇਸ ਦਰਜ ਨਾ ਕਰੇ। ਇਸ ਦੌਰਾਨ ਸਰਦਾਰ ਸਰਬਜੀਤ ਸਿੰਘ ਝੰਜਰ ਦੀ ਅਪੀਲ ’ਤੇ 5 ਨੌਜਵਾਨਾਂ ਨੇ ਦਸਤਾਰ ਧਾਰਨ ਕਰਨ ਦਾ ਐਲਾਨ ਕੀਤਾ। ਸੀਨੀਅਰ ਪਾਰਟੀ ਆਗੂ ਤੇ ਪਾਰਟੀ ਦੇ ਸਕੱਤਰ ਜਨਰਲ ਸਰਦਾਰ ਬਲਵਿੰਦਰਸਿੰਘ ਭੂੰਦੜ ਨੇ ਦੱਸਿਆ ਕਿ ਕਿਵੇਂ ਸਾਰਾਹਲਕਾ ਤੇ ਮਾਲਵਾ ਖਿੱਤੇ ਦੇ ਵਿਕਾਸ ਵਾਸਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਕਦਮੀ ਕੀਤੀ ਸੀ।