ਫਾਜਿਲਕਾ 3 ਅਗਸਤ : ਡਿਪਟੀ ਕਮਿਸ਼ਨਰ,ਫਾਜ਼ਿਲਕਾ ਡਾ.ਸੋਨੂੰ ਦੁਗੱਲ ਦੇ ਹੁਕਮਾ ਅਨੁਸਾਰ ਜ਼ਿਲ੍ਹਾ ਫਾਜਿਲਕਾ ਦੇ ਬਲਾਕ ਅਬੋਹਰ,ਜਲਾਲਾਬਾਦ ਅਤੇ ਅਰਨੀਵਾਲਾ ਵਿਖੇ ਸਕੂਲੀ ਵੈਨਾ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਵੱਲੋ ਦੱਸਿਆ ਗਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲਘੰਣਾ ਕਰਨ ਵਾਲੇ ਸਕੂਲੀ ਬੱਸਾ ਦੀ ਲਗਾਤਾਰ ਚਲਾਣ ਕੱਟੇ ਜਾ ਰਹੇ ਹਨ ਅਤੇ ਖਰਾਬ ਸਕੂਲੀ ਵੈਨਾ ਬੰਦ ਕੀਤੀ ਗਈਆ। ਸਕੂਲੀ ਵੈਨਾ ਦੇ ਡਰਾਈਵਰਾਂ ਨੂੰ ਪਾਲਿਸੀ ਦੇ ਤਹਿਤ ਜਾਗਰੂਕ ਕੀਤਾ ਗਿਆ। ਉਨਾ ਦੱਸਿਆ ਕਿ ਅਬੋਹਰ ਵਿਖੇ 6 ਚਲਾਨ, ਜਲਾਲਾਬਾਦ 9 ਚਲਾਨ ਅਤੇ ਅਰਨੀਵਾਲਾ 5 ਚਲਾਨ ਅੱਲਗ-ਅੱਲਗ ਸਕੂਲਾ ਦੇ ਕੀਤੇ ਗਏ। ਉਹਨਾ ਦੱਸਿਆ ਕਿ ਸੇਫ ਸਕੂਲ ਵਾਹਨ ਤਹਿਤ ਸਕੂਲੀ ਵੈਨਾ ਵਿਚ ਕਮਰੇ,ਮਹਿਲਾ ਅਟੈਨਡੇਟ ,ਮੈਡੀਕਲ ਕਿੱਟ,ਡਰਾਇਵਰ ਯੂਨੀਫਾਰਮ,ਫਾਇਰ ਸਿਲੰਡਰ,ਫਸਟ ਐਡ-ਬਾੱਕਸ,ਸੇਫਟੀ ਗਰੀਲ ਅਤੇ ਪਾਣੀ ਦੀ ਸੁਵਿਧਾ ਵੈਨ ਵਿਚ ਹੋਣੀ ਲਾਜਮੀ ਹਨ। ਇੱਥੇ ਲਾਜ਼ਮੀ ਹੈ ਕਿ ਵੈਨਾ ਦੀ ਸੀਟਿੰਗ ਦੀ ਕਪੈਸਟੀ ਹੈ ਉਨ੍ਹੇ ਹੀ ਬੱਚੇ ਬੈਠਾਏ ਜਾਣ ਤੇ ਇਸ ਤੇ ਵੱਧ ਬੱਚੇ ਨਾ ਬੈਠਾਏ ਜਾਣ। ਉਹਨਾ ਕਿਹਾ ਕਿ ਜੇਕਰ ਕੋਈ ਵੀ ਬੱਚਿਆ ਦੀ ਸੁਰੱਖਿਆ ਵਿਚ ਕੁਤਾਹੀ ਵਰਤਦਾ ਹੈ ਤਾਂ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਜੈ ਸ਼ਰਮਾ,ਲੀਗਲ ਕਮ-ਪ੍ਰੋਬੇਸ਼ਨ,ਜ਼ਿਲ੍ਹਾ ਬਾਲ ਸੁਰੱਖਿਆ ਦਫਤਰ,ਫਾਜਿਲਕਾ ਨੇ ਦੱਸਿਆ ਕਿ ਸਕੂਲੀ ਵੈਨਾ ਦੇ ਡਰਾਈਵਰਾਂ ਨੂੰ ਸੇਫ ਸਕੂਲ ਪਾਲਿਸੀ ਦੇ ਤਹਿਤ ਜਾਗਰੂਕ ਕੀਤਾ ਗਿਆ। ਚੈਕਿੰਗ ਦੌਰਾਨ ਕਾਊਸਲਰ ਭੁਪਿੰਦਰਦੀਪ ਸਿੰਘ, ਨਿਸ਼ਾਨ ਸਿੰਘ,ਸ਼ੋਸ਼ਲ ਵਰਕਰ ਸੇਫ ਸਕੂਲ ਵਾਹਨ ਦੀ ਟੀਮ ਵੀ ਹਾਜ਼ਰ ਸੀ।