ਲੁਧਿਆਣਾ 1 ਅਗਸਤ 2024 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਡਾ. ਹਰਪਾਲ ਸਿੰਘ ਰੰਧਾਵਾ ਨੂੰ ਪੀ ਏ ਯੂ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਨਿਯੁਕਤ ਕੀਤਾ ਹੈ। ਡਾ ਹਰਪਾਲ ਸਿੰਘ ਰੰਧਾਵਾ ਨੇ ਹੁਣ ਤੱਕ 50 ਸਿਫਾਰਸ਼ਾਂ (ਕੀਟ ਵਿਗਿਆਨ, ਫ਼ਸਲ ਵਿਗਿਆਨ/ਨਵੀਆਂ ਕਿਸਮਾਂ) ਖੇਤੀ ਫ਼ਸਲਾਂ, ਫ਼ਲਦਾਰ ਫ਼ਸਲਾਂ ਅਤੇ ਸਬਜ਼ੀਆਂ ਸਬੰਧੀ ਕੀਤੀਆਂ। ਉਨ੍ਹਾਂ ਦੇ ਨਾਂ ਹੇਠ 94 ਖੋਜ ਪੱਤਰ ਪ੍ਰਕਾਸ਼ਿਤ ਹੋਏ ਹਨ। ਇਸ ਤੋ ਇਲਾਵਾ ਉਹਨਾਂ ਨੇ 80 ਵਾਰੀ ਵੱਖ ਵੱਖ ਵਿਸ਼ਿਆਂ ਦੇ ਕੋਰਸ ਪੜਾਏ ਗਏ ਅਤੇ 303 ਰਚਨਾਵਾਂ ਖੇਤੀ ਮੈਗਜੀਨ (ਚੰਗੀ ਖੇਤੀ, ਪ੍ਰੋਗਰੈਸਿਵ ਫਾਰਮਿੰਗ/ਇੰਡੀਅਨ ਫਾਰਮਿੰਗ) ਅਤੇ ਵੱਖ ਵੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਈਆਂ। ਉਨ੍ਹਾਂ ਕਿਸਾਨਾਂ ਨੂੰ ਪੀ ਏ ਯੂ ਵੱਲੋ ਨਵੀਆਂ ਵਿਕਸਿਤ ਗਈਆ ਤਕਨੀਕਾ ਬਾਰੇ ਜਾਗਰਿਤ ਕਰਨ ਲਈ, ਖੇਤੀ ਸਿਖਲਾਈ ਪ੍ਰੋਗਰਾਮਾਂ ਵਿੱਚ 300 ਦੇ ਕਰੀਬ ਭਾਸ਼ਣ ਦਿੱਤੇ ਅਤੇ ਲਗਭਗ 4.25 ਕਰੋੜ ਰੁਪਏ ਦੇ ਖੋਜ ਪ੍ਰਾਜੈਕਟਾਂ ਦਾ ਉਹ ਹਿੱਸਾ ਰਹੇ। ਉਹ ਬੀਜਾਂ ਦੀ ਵਿਕਰੀ, ਮਿੱਤਰ ਕੀੜਿਆਂ ਦੀ ਵਿਕਰੀ ਕਰਕੇ ਪੀ ਏ ਯੂ ਲਈ ਸਰੋਤ ਉਤਪਾਦਕ ਵਜੋਂ ਕਾਰਜਸ਼ੀਲ ਰਹੇ।