ਬਠਿੰਡਾ, 4 ਜੁਲਾਈ : ਬਠਿੰਡਾ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ। ਆਪਣਾ ਅਹੁੱਦਾ ਸੰਭਾਲਣ ਉਪਰੰਤ ਉਨ੍ਹਾਂ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਵੀ ਕੀਤੀ। ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਅਧਿਕਾਰੀ ਕੋਲੋਂ ਜ਼ਿਲ੍ਹੇ ਚੱਲ ਨਰਮੇ ਤੇ ਝੋਨੇ ਦੀ ਫ਼ਸਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਤੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਨੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚ ਬਲਾਕ ਲੰਬੀ ਵਿਖੇ ਲੰਮ੍ਹਾ ਸਮਾਂ ਬਤੌਰ ਖੇਤੀਬਾੜੀ ਵਿਕਾਸ ਅਫ਼ਸਰ (ਏਡੀਓ) ਆਪਣੀ ਡਿਊਟੀ ਨਿਭਾਈ ਸੀ। ਏਡੀਓ ਤੋਂ ਤਰੱਕੀ ਉਪਰੰਤ ਉਹ ਖੇਤੀਬਾੜੀ ਅਫ਼ਸਰ (ਏਓ) ਬਣੇ ਤੇ ਫ਼ਿਰ ਡਿਪਟੀ ਡਾਇਰੈਕਟਰ ਕਪਾਹ ਵਜੋਂ ਪਦਉੱਨਤ ਹੋਏ। ਇਸ ਮੌਕੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਡੂੰਗਰ ਸਿੰਘ ਬਰਾੜ, ਬਲਾਕ ਖੇਤੀਬਾੜੀ ਅਫ਼ਸਰ ਨਥਾਣਾ ਡਾ. ਜਸਕਰਨ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਬਲਜਿੰਦਰ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਸੰਗਤ ਡਾ. ਧਰਮਪਾਲ, ਸਹਾਇਕ ਮਾਰਕਿੰਟਿੰਗ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ, ਫੀਲਰ ਅਫ਼ਸਰ ਸੁਖਬੀਰ ਸਿੰਘ ਸੋਢੀ, ਪ੍ਰੋਜੈਕਟਰ ਡਾਇਰੈਕਟਰ ਆਤਮਾ ਡਾ. ਤੇਜਦੀਪ ਕੌਰ, ਡਿਪਟੀ ਪ੍ਰੋਜੈਕਟਰ ਡਾਇਰੈਕਟਰ ਆਤਮਾ ਡਾ. ਨਰਿੰਦਰ ਸਿੰਘ ਗੋਦਾਰਾ ਤੇ ਨਵਜੀਤ ਸਿੰਘ ਆਦਿ ਹਾਜ਼ਰ ਸਨ।