- ਡਰੋਨ, ਯੂ.ਏ.ਵੀ., ਆਰ.ਵੀ.ਪੀ., ਆਰ.ਸੀ.ਏ. ਸਮੇਤ ਗਲਾਈਡਰ/ਹੈਗ ਗਲਾਈਡਰ ਦੀ ਵਰਤੋਂ 'ਤੇ ਰਹੇਗੀ ਪੂਰਨ ਪਾਬੰਦੀ
ਮੋਗਾ, 14 ਅਗਸਤ : ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਨਵੀਂ ਦਾਣਾ ਮੰਡੀ ਮੋਗਾ ਵਿਖੇ ਹੋ ਰਿਹਾ ਹੈ। ਇਸ ਤਰ੍ਹਾਂ ਤਹਿਸੀਲ ਮੁਕਾਮਾਂ ਉੱਪਰ ਬਣੀਆਂ 3 ਅਨਾਜ ਮੰਡੀਆਂ ਵਿਖੇ ਤਹਿਸੀਲ ਪੱਧਰੀ ਪ੍ਰੋਗਰਾਮ ਆਯੋਜਿਤ ਹੋ ਰਹੇ ਹਨ। ਇਨ੍ਹਾਂ ਸਥਾਨਾਂ ਉੱਪਰ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਅਦਾ ਕੀਤੀ ਜਾਵੇਗੀ। ਅਮਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਹੋਣ ਵਾਲੇ ਪ੍ਰੋਗਰਾਮ ਸੀਨੀਅਰ ਟਰੱਸਟੀ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਨਗਰ ਨਿਗਮ ਮੋਗਾ ਵਿਖੇ ਵੀ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੇ ਅਸਮਾਨ ਨੂੰ 15 ਅਗਸਤ, 2023 ਨੂੰ 'ਨੋ ਫਲਾਈ ਜ਼ੋਨ' ਘੋਸ਼ਿਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦਿਨ ਡਰੋਨ, ਯੂ.ਏ.ਵੀ. (ਅਨਮੈਨਡ ਵਹੀਕਲ), ਆਰ.ਵੀ.ਪੀ. (ਰਿਮੋਟਲੀ ਪਾਈਲਟਡ ਵਹੀਕਲ) ਅਤੇ ਆਰ.ਸੀ.ਏ. (ਰਿਮੋਟ ਕੰਟਰੋਲਰਡ ਏਅਰਕ੍ਰਾਫਟ) ਸਮੇਤ ਪੈਰਾ ਗਲਾਈਡਰ/ਹੈਗ ਗਲਾਈਡਰ ਦੀ ਵਰਤੋਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ।