- ਲੁਧਿਆਣਾ ਜਿਲਾ ਕਮੇਟੀ ਦੇ ਨਵੇਂ ਅਹੁਦੇਦਾਰ ਪੁੱਜੇ
ਮੁੱਲਾਂਪੁਰ-ਦਾਖਾ 12 ਸਤੰਬਰ (ਸਤਵਿੰਦਰ ਸਿੰਘ ਗਿੱਲ)-ਲੋਕ ਸਭਾ,ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸਮੇਤ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਮੱਦੇਨਜ਼ਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕੈਪਟਨ ਸੰਦੀਪ ਸੰਧੂ ਵਲੋਂ ਕਾਂਗਰਸ ਪਾਰਟੀ ਦਾ ਹਰ ਪ੍ਰੋਗਰਾਮ ਬੂਥ ਪੱਧਰ ਤੱਕ ਲੈ ਕੇ ਜਾਣ ਲਈ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਹਰ ਮਹੀਨੇ ਮੀਟਿੰਗ ਦੇ ਆਦੇਸ਼ਾਂ 'ਤੇ ਅਮਲ ਕਰਦਿਆਂ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਵਿਧਾਨ ਸਭਾ ਹਲਕਾ ਦਾਖਾ, ਸਾਹਨੇਵਾਲ, ਗਿੱਲ ਰਾਏਕੋਟ, ਜਗਰਾਉਂ ਸਮੇਤ ਪੰਜਾਂ ਹਲਕਿਆਂ ਦੀ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਬੁਲਾਈ ਗਈ ਸੀ ਜਿਸ ਵਿੱਚ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਅਹੁਦੇਦਾਰ ਪੁੱਜੇ ਸਨ। ਕਾਂਗਰਸ ਪਾਰਟੀ ਦੀ ਇਸ ਮੀਟਿੰਗ ਚ ਮੇਜਰ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਸ੍ਰੀ ਕਾਂਗਰਸ ਪਾਰਟੀ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਸੋਚ ਨੂੰ ਲੈ ਕੇ ਚੱਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨ: ਸਕੱਤਰ ਕੈਪਟਨ ਸੰਦੀਪ ਸੰਧੂ ਵਲੋਂ ਆਗਾਮੀ ਨਗਰ ਕੌਂਸਲ ਚੋਣਾਂ ਸਮੇਤ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਤਿਆਰ ਬਰ ਤਿਆਰ ਰਹਿਣ ਬਾਰੇ ਕਿਹਾ ਗਿਆ ਹੈ। ਦਿਹਾੜੀ ਪ੍ਰਧਾਨ ਮੁੱਲਾਂਪੁਰ ਅਨੁਸਰ ਰਾਜਾ ਵੜਿੰਗ ਵਲੋਂ ਪੰਜਾਬ ਦੇ ਸਾਰੇ 117 ਹਲਕਿਆਂ ਵਿਚ ਵੋਟਰਾਂ ਨੂੰ ਜੋੜਨ ਵਾਸਤੇ ਚਰਚਾ ਪੰਜਾਬ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪ੍ਰਧਾਨ ਵੜਿੰਗ ਵਲੋ ਇਹ ਵੀ ਕਿਹਾ ਗਿਆ ਹੈ ਕਿ ਇਹ ਮੀਟਿੰਗਾਂ ਅਗਲੀ ਵਾਰ ਹਲਕਾ ਪੱਧਰ ਤੇ ਕੀਤੀਆਂ ਜਾਣਗੀਆਂ।ਇਸ ਮੌਕੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ,ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ,ਸੀਨੀਅਰ ਮੀਤ ਪ੍ਰਧਾਨ ਸੇਵਾ ਸਿੰਘ ਖੇਲਾ, ਸੀਨਿਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਜੰਡੀ, ਸੁਖਪਾਲ ਸਿੰਘ ਗੋਂਦਵਾਲ, ਜਸਵੀਰ ਸਿੰਘ ਲਾਢੋਵਾਲ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ, ਖੰਡੂਰ, ਤੇਲੂ ਰਾਮ ਬਾਂਸਲ, ਰਣਜੀਤ ਸਿੰਘ ਬਲਾਕ ਲੁਧਿਆਣਾ-2 ਮਾਂਗਟ, ਗੋਪਾਲ ਗਰਗ, ਪ੍ਰਭਜੋਤ ਸਿੰਘ ਨਾਰੰਗਵਾਲ, ਵਰਿੰਦਰ ਸਿੰਘ ਮਦਾਰਪੁਰਾ, ਭਜਨ ਸਿੰਘ ਦੇਤਵਾਲ,, ਸ਼ੁਸ਼ੀਲ ਕੁਮਾਰ ਸ਼ੀਲਾ,ਕਾਕਾ ਗਰੇਵਾਲ ਜਗਰਾਓ, ਕਮਲਪ੍ਰੀਤ ਸਿੰਘ ਕਿੱਕੀ ਲਤਾਲਾ, ਬਲਾਕ ਰਾਏਕੋਟ ਪ੍ਰਧਾਨ ਮਹਿੰਦਰਪਾਲ ਸਿੰਘ ਤਲਵੰਡੀ, ਬਲਾਕ ਸੁਧਾਰ ਪ੍ਰਧਾਨ ਜਗਦੀਪ ਸਿੰਘ ਬਿੱਟੂ, ਸੁਧਾਰ ਸ਼ਹਿਰੀ ਸੁਭਾਸ਼ ਬਾਂਸਲ, ਬਲਾਕ ਜਗਰਾਉਂ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਬਲਾਕ ਸਾਹਨੇਵਾਲ ਪ੍ਰਧਾਨ ਬਲਵੀਰ ਸਿੰਘ, ਬਲਾਕ ਪ੍ਰਧਾਨ ਤਾਜਪੁਰਵਿੰਦਰ ਸਿੰਘ, ਲਖਵਿੰਦਰ ਸਿੰਘ ਘਮਣੇਵਾਲ, ਕੁਲਵੰਤ ਸਿੰਘ ਬੋਪਾਰਾਏ ਕਲਾਂ, ਸੁਰੇਸ਼ ਕੁਮਾਰ ਸਿੱਧਵਾਂ ਬੇਟ, ਪਵਨ ਸਿਡਾਨਾ, ਰਾਮ ਨਾਥ ਸਾਹਨੇਵਾਲ, ਚੰਨੀ ਅਰੋੜਾ, ਤੇਜਿੰਦਰ ਸਿੰਘ ਲਾਡੀ, ਅਮਰਜੋਤ ਸਿੰਘ ਬੱਦੋਵਾਲ, ਮਲਕੀਤ ਸਿੰਘ ਜੱਸੋਵਾਲ, ਡਾ: ਭੁਪਿੰਦਰ ਸਿੰਘ ਜੋਧਾਂ, ਗੁਰਪ੍ਰੀਤ ਸਿੰਘ ਬਲੀਏਵਾਲ, ਹਰਪ੍ਰੀਤ ਸਿੰਘ ਰਾਜ, ਰੁਲਦਾ ਸਿੰਘ ਪੰਡੋਰੀ, ਮਨਜੀਤ ਸਿੰਘ ਕੌਲਪੁਰ, ਗੁਰਮੀਤ ਸਿੰਘ ਮਿੰਟੂ ਰੂਮੀ, ਕਮਲਜੀਤ ਕੌਰ ਹਿੱਸੋਵਾਲ ਆਦਿ ਹਾਜ਼ਰ ਸਨ।