
ਫ਼ਰੀਦਕੋਟ 21 ਫਰਵਰੀ 2025 : ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਸ੍ਰੀ ਵਿਨੀਤ ਕੁਮਾਰ ਵੱਲੋਂ ਬਲਾਕ ਫਰੀਦਕੋਟ ਦੀਆਂ ਗ੍ਰਾਮ ਪੰਚਾਇਤਾਂ ਵਿੱਚ ਚੱਲ ਰਹੇ ਮਗਨਰੇਗਾ ਦੇ ਕੰਮਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਬਲਾਕ ਫਰੀਦਕੋਟ ਦੀ ਗ੍ਰਾਮ ਪੰਚਾਇਤ ਕੋਠੇ ਚਹਿਲ ਵਿਖੇ ਚੱਲ ਰਹੇ ਕੰਮ ਅਤੇ ਗ੍ਰਾਮ ਪੰਚਾਇਤ ਸਿੱਖਾਂਵਾਲਾ ਵਿਖੇ ਛੱਪੜ ਦੇ ਚੱਲ ਰਹੇ ਕੰਮ ਦੀ ਚੈਕਿੰਗ ਕੀਤੀ ।ਉਨ੍ਹਾਂ ਗ੍ਰਾਮ ਪੰਚਾਇਤ ਸਿੱਖਾਂਵਾਲਾ ਵਿਖੇ ਮਗਨਰੇਗਾ ਮੇਟ ਅਤੇ ਜ਼ੋਬ ਕਾਰਡ ਹੋਲਡਰਾਂ ਨੂੰ ਛੱਪੜ ਦੀ ਚੰਗੀ ਤਰ੍ਹਾਂ ਸਫਾਈ ਕਰਨ ਦੀ ਹਦਾਇਤ ਜਾਰੀ ਕੀਤੀ। ਉਨ੍ਹਾਂ ਦੱਸਿਆ ਕਿ ਸਾਲ 2023-24 ਦੌਰਾਨ ਜਿਲ੍ਹਾ ਫਰੀਦਕੋਟ ਵਿਖੇ ਮਗਨਰੇਗਾ ਅਧੀਨ 41.19 ਕਰੋੜ ਖਰਚ ਕੀਤਾ ਗਿਆ ਅਤੇ 12.21 ਲੱਖ ਦਿਹਾੜੀਆਂ ਪੈਦਾ ਕੀਤੀਆ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਚਾਲੂ ਵਿੱਤੀ ਸਾਲ 2024-25 ਦੌਰਾਨ 38.88 ਕਰੋੜ ਖਰਚ ਕੀਤਾ ਗਿਆ ਅਤੇ 9.06 ਲੱਖ ਦਿਹਾੜੀਆਂ ਪੈਦਾ ਕੀਤੀਆ ਜਾ ਚੁੱਕੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਮਗਨਰੇਗਾ ਅਧੀਨ ਗਲੀਆਂ/ਨਾਲੀਆਂ ਦਾ ਨਿਰਮਾਣ, ਪਾਰਕ, ਪਲੇ ਗਰਾਂਉਡਾਂ ਦਾ ਨਿਰਮਾਣ, ਪਲਾਂਟੇਸ਼ਨ, ਛੱਪੜਾਂ ਦਾ ਨਵੀਨੀਕਰਨ, ਆਂਗਣਵਾੜੀ ਸੈਂਟਰਾਂ ਦਾ ਨਿਰਮਾਣ, ਬਾਇਓਗੈਸ ਪਲਾਂਟ, ਸੋਕ ਪਿੱਟ, ਕੈਂਟਲ ਸ਼ੈਡ, ਗੋਟ ਸ਼ੈਡ ਆਦਿ ਦੇ ਕੰਮ ਕਰਵਾਏ ਜਾ ਸਕਦੇ ਹਨ। ਉਨ੍ਹਾਂ ਮਗਨਰੇਗਾ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਗ੍ਰਾਮ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਕੇ ਗ੍ਰਾਮ ਪੰਚਾਇਤਾਂ ਵਿੱਚ ਮਗਨਰੇਗਾ ਅਧੀਨ ਵੱਧ ਤੋਂ ਵੱਧ ਕਰਵਾਏ ਜਾਣ ਤਾਂ ਜੋ ਪਿੰਡਾਂ ਦੀ ਨੁਹਾਰ ਨੂੰ ਬਦਲਿਆ ਜਾ ਸਕੇ। ਇਸ ਮੌਕੇ ਜਿਲ੍ਹਾ ਨੋਡਲ ਅਫਸਰ ਸ੍ਰੀ ਲਲਿਤ ਅਰੋੜਾ, ਰਜਿੰਦਰ ਕੁਮਾਰ ਟੀ.ਏ, ਜਿਲ੍ਹਾ ਟੈਕਨੀਕਲ ਕੋਆਰਡੀਨੇਟਰ ਸ੍ਰੀ ਗੁਰਪਿਆਰ ਸਿੰਘ, ਬਲਾਕ ਕੋਆਰਡੀਨੇਟਰ (ਮਗਨਰੇਗਾ) ਸ੍ਰੀ ਇਸ਼ਾਂਕ ਵਰਮਾ ਹਾਜ਼ਰ ਸਨ।