ਫਾਜ਼ਿਲਕਾ, 3 ਅਗਸਤ : ਪੰਜਾਬ ਸਰਕਾਰ ਵੱਲੋਂ ਈਜ ਆਫ ਡੁਇੰਗ ਬਿਜਨਸ ਤਹਿਤ ਨਵੇਂ ਲਗਣ ਵਾਲੇ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਰਾਈਟ ਟੂ ਬਿਜਨਿਸ ਐਕਟ 2020 ਅਧੀਨ ਨਵੇ ਲਗਣ ਵਾਲੇ ਉਦਯੋਗਾਂ ਨੂੰ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ ਜਾਦੀ ਹੈ, ਜਿਸ ਅਨੁਸਾਰ ਯੂਨਿਟ ਆਪਣਾ ਕੰਮ ਤੁਰੰਤ ਤੋਂ ਸ਼ੁਰੂ ਕਰ ਸਕਦੀ ਹੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ। ਇਸ ਮੌਕੇ ਜ਼ਿਲ੍ਹਾ ਫਾਜ਼ਿਕਲਾ ਵਿਚ 2 ਨਵੇਂ ਲਗਣ ਵਾਲੇ ਉਦਯੋਗਾਂ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਮਿਥੇ ਸਮੇਂ ਅੰਦਰ (15 ਦਿਨ) ਵਿਚ ਜਾਰੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਐਕਟ ਅਧੀਨ ਫੋਕਲ ਪੁਆਇੰਟਾਂ ਵਿਚ ਲਗਣ ਵਾਲੀਆਂ ਇਕਾਈਆਂ ਨੂੰ ਤਿੰਨ ਕੰਮ ਵਾਲੇ ਦਿਨਾਂ ਦੇ ਵਿਚ ਅਤੇ ਬਾਹਰ ਲਗਣ ਵਾਲੀਆਂ ਇਕਾਈਆਂ ਨੰ ਪੰਦਰਾਂ ਕੰਮ ਵਾਲੇ ਦਿਨਾਂ ਵਿਚ ਇੰਨ ਪ੍ਰਿਸੀਪਲ ਅਪਰੂਵਲ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਉਦਯੋਗ ਨਾਲ ਜਿਥੇ ਫਾਜ਼ਿਲਕਾ ਅੰਦਰ ਉਦਯੋਗਾਂ ਦੀ ਨਵੀ ਪ੍ਰਵਿਰਤੀ ਸ਼ੁਰੂ ਹੋਵੇਗੀ ਉਥੇ ਹੀ ਲੋਕਾਂ ਲਈ ਰੋਜਗਾਰ ਦੇ ਸਾਧਨ ਵੀ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਦਿੱਤੀ ਜਾਣ ਵਾਲੀ ਅਪਰੂਵਲ ਨਾਲ ਉਦਮੀ ਜਿਥੇ ਆਪਣਾ ਉਦਯੋਗ ਸਥਾਪਿਤ ਕਰਦੇ ਹਨ ਉਥੇ ਹੋਰਨਾਂ ਲਈ ਪ੍ਰੇਰਣਾਸਰੋਤ ਬਣਦੇ ਹਨ। ਉਨ੍ਹਾਂ ਹੋਰ ਉਦਮੀਆਂ ਨੁੰ ਨਵੇ-ਨਵੇ ਉਦਯੋਗ ਲਗਾਉਣ ਲਈ ਅਪੀਲ ਵੀ ਕੀਤੀ ਤਾਂ ਜੋ ਨੋਜਵਾਨਾਂ ਲਈ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਪੈਦਾ ਹੋ ਸਕਣ। ਜਨਰਲ ਮੈਨਜਰ ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਸ. ਜਸਵਿੰਦਰ ਪਾਲ ਸਿੰਘ ਨੇ ਕਿਹਾ ਕਿ ਰਾਈਟ ਟੂ ਬਿਜਨਿਸ ਐਕਟ 2020 ਅਧੀਨ ਪਹਿਲਾਂ ਉਦਮੀਆਂ ਨੂੰ ਜਿਥੇ ਸਿਰਫ ਨਵੇਂ ਉਦਯੋਗ ਲਗਾਉਣ ਦੀਆਂ ਪ੍ਰਵਾਨਗੀਆਂ ਦਿੱਤੀਆਂ ਜਾਂਦੀਆਂ ਹਨ, ਹੁਣ ਐਕਟ ਵਿਚ ਸੋਧ ਕਰਦਿਆਂ ਪਹਿਲਾਂ ਤੋਂ ਚੱਲ ਰਹੇ ਉਦਯੋਗਾਂ ਨੂੰ ਅਪ੍ਰਗੇਡ ਦੀ ਵੀ ਪ੍ਰਵਾਨਗੀ ਸ਼ਾਮਿਲ ਕੀਤੀ ਗਈ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ੋ ਕੋਈ ਵੀ ਉਦਯੋਗ ਲਗਾਉਣ ਦਾ ਚਾਹਵਾਨ ਹੈ ਤਾਂ ਉਹ ਉਨ੍ਹਾਂ ਦੇ ਦਫਤਰ ਬਲਾਕ ਸੀ, ਕਮਰਾ ਨੰ. 205, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕਰ ਸਕਦਾ ਹੈ।