ਪਟਿਆਲਾ, 17 ਜਨਵਰੀ : ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦਾ ਇਕ ਵਫ਼ਦ ਜ਼ਿਲ੍ਹਾ ਜਨਰਲ ਸਕੱਤਰ ਖੁਸ਼ਦੀਪ ਸ਼ਰਮਾ ਦੀ ਅਗਵਾਈ ਵਿੱਚ ਪਾਰਲੀਮੈਂਟ ਮੈਂਬਰ ਪ੍ਰਨੀਤ ਕੌਰ ਨੂੰ ਮਿਲਿਆ। ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 6 ਜਨਵਰੀ ਨੂੰ ਕੇਦਰੀ ਨੁਮਾਇੰਦਿਆ ਤੋਂ ਜਵਾਬ ਮੰਗਣ ਲਈ ਸੰਸਦ ਮੈਂਬਰਾਂ ਦੀਆ ਰਹਾਇਸ਼ਾ ਉਤੇ ਪ੍ਰਦਰਸ਼ਨ ਕਰ ਮੰਗ ਪੱਤਰ ਦਿੱਤੇ ਗਏ ਸਨ। 6 ਜਨਵਰੀ ਨੂੰ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਜੀ ਵੱਲੋਂ ਮੰਗ ਪੱਤਰ ਉਤੇ ਚਰਚਾ ਲਈ ਮੀਟਿੰਗ ਦਾ ਸਮਾਂ ਦਿਤਾ ਗਿਆ ਸੀ। ਜਿਸ ਤਹਿਤ ਅੱਜ ਵਫ਼ਦ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੈਂਬਰ ਪਾਰਲੀਮੈਂਟ ਵੱਲੋਂ ਵਿਸ਼ਵਾਸ ਦਵਾਇਆ ਗਿਆ ਪਾਰਲੀਮੈਂਟ ਵਿੱਚ ਪੇਸ ਕੀਤੇ ਜਾਣ ਵਾਲੇ ਬਜਟ ਵਿੱਚ ਆਂਗਣਵਾੜੀ ਸਕੀਮ ਦੇ ਲਈ ਬਜਟ ਵਾਧਾ ਮੁੱਦਾ ਚੁੱਕਣਗੇ। ਉਹਨਾਂ ਵੱਲੋਂ ਮੰਗ ਪੱਤਰ ਅਨੁਸਾਰ ਕੇਂਦਰੀ ਵਿਤ ਮੰਤਰੀ ਸੀਤਾ ਰਮਨ ਨੂੰ ਪੱਤਰ ਵੀ ਲਿਖਿਆ। ਉਨ੍ਹਾਂ ਇਹ ਵੀ ਵਿਸ਼ਵਾਸ ਦਿੱਤਾ ਕਿ ਪਾਰਲੀਮੈਂਟ ਵਿੱਚ ਵੀ ਉਨ੍ਹਾਂ ਦੀ ਮੰਗ ਨੂੰ ਉਠਾਇਆ ਜਾਵੇਗਾ। ਇਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਜਿਲਾ ਮੀਤ ਪ੍ਰਧਾਨ ਮੀਨਾ ਸ਼ਰਮਾ, ਸਕਤਰ ਅਮਰਜੀਤ ਕੌਰ ਪਰਮਜੀਤ ਕੌਰ ਭੁਨਰਹੇੜੀ ਅਤੇ ਹੋਰ ਆਗੂ ਹਾਜ਼ਰ ਸਨ।