ਪਟਿਆਲਾ, 14 ਜਨਵਰੀ : ਨੇੜਲੇ ਪਿੰਡ ਭੁੰਨਰਹੇੜੀ ਵਿਖੇ ਜਗਰਾਜ ਸਿੰਘ ਢਿੱਲੋਂ ਦੇ ਪਰਿਵਾਰ ਵੱਲੋਂ ਆਪਣੀ ਪੋਤਰੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਗੀਤਕਾਰ ਬਚਿੱਤਰ ਸਿੰਘ ਬਾਜਵਾ ਨੇ ਕਿਹਾ ਕਿ ਲੋਹੜੀ ਦਾ ਤਿਓਹਾਰ ਸਾਡੀ ਸੱਭਿਅਤਾ ਦਾ ਪ੍ਰਤੀਕ ਹੈ। ਸਾਡੇ ਲੋਕਾਂ ਨੂੰ ਆਪਣੇ ਮਨ-ਮੁਟਾਵ ਦੂਰ ਕਰਕੇ ਸਾਰੇ ਤਿਓਹਾਰ ਰਲਮਿਲ ਕੇ ਖੁਸ਼ੀ ਨਾਲ ਮਨਾਉਣੇ ਚਾਹੀਦੇ ਹਨ। ਉਨ੍ਹਾਂ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਯਸ਼ਨਪ੍ਰੀਤ ਸਿੰਘ ਢਿੱਲੋਂ, ਨਵਪ੍ਰੀਤ ਕੌਰ ਢਿੱਲੋਂ ਵੱਲੋਂ ਆਪਣੀ ਬੇਟੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਮਨਾਈ ਗਈ ਹੈ, ਉਸੇ ਤਰ੍ਹਾਂ ਮੁੰਡੇ ਅਤੇ ਕੁੜੀ ਦੇ ਵਿੱਚ ਫਰਕ ਨਾ ਰੱਖ ਕੇ, ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਧੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਅੱਜ ਫੌਜ, ਪੁਲਿਸ, ਪਾਇਲੈਟ, ਖੇਡਾਂ ਆਦਿ ਖੇਤਰਾਂ ’ਚ ਨਾਮਣਾਂ ਖੱਟ ਕੇ ਆਪਣਾ, ਆਪਣੇ ਦੇਸ਼ ਅਤੇ ਮਾਤਾ ਪਿਤਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸ ਮੌਕੇ ਗੀਤਕਾਰ ਬਾਜਵਾ ਨੇ ਧੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਮਨਾਉਣ ਲਈ ਢਿੱਲੋਂ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਆਏ ਮਹਿਮਾਨਾਂ ਨੂੰ ਮੂਗਲਫਲੀ, ਰਿਊੜੀਆਂ ਵੰਡੀਆਂ ਗਈਆਂ ਅਤੇ ਲੋਹੜੀ ਬਾਲੀ ਗਈ। ਇਸ ਮੌਕੇ ਜਗਰਾਜ ਸਿੰਘ ਢਿੱਲੋਂ, ਦਲਜੀਤ ਕੌਰ, ਜਗਜੀਤ ਸਿੰਘ-ਮਨਿੰਦਰ ਕੌਰ (ਨਾਨਾ-ਨਾਨੀ), ਯਸ਼ਨਪ੍ਰੀਤ ਸਿੰਘ ਢਿੱਲੋਂ, ਨਵਪ੍ਰੀਤ ਕੌਰ ਢਿੱਲੋਂ, ਅੰਮ੍ਰਿਤਪਾਲ ਸਿੰਘ ਰਾਏ ,ਕਮਲਪ੍ਰੀਤ ਸਿੰਘ ਕੈਨੇਡਾ, ਸੁਖਜਿੰਦਰ ਸਿੰਘ ਅਮਰੀਕਾ (ਤਿੰਨੋਂ ਮਾਮੇ) ਗੁਰਧਿਆਨ ਸਿੰਘ ਖਰੋੜ, ਮਹਿੰਗਾ ਸਿੰਘ ਬਾਦਸ਼ਾਹਪੁਰ, ਬਲਵਿੰਦਰ ਸਿੰਘ, ਅੰਕਿਤ ਕੁਮਾਰ, ਪ੍ਰਦੀਪ ਸਿੰਘ, ਗੁਰਜੀਤ ਸਿੰੰਘ, ਅਮਰਪ੍ਰੀਤ ਸਿੰਘ, ਜੱਗਾ ਚੋਪੜਾ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।