- ਰਾਜਾ ਵੜਿੰਗ ਨੇ ਕੁਝ ਦਿਨਾਂ 'ਚ ਹੀ ਲੁਧਿਆਣਾ ਨਿਵਾਸੀਆਂ ਦੇ ਦਿਲਾਂ 'ਚ ਜਗ੍ਹਾ ਬਣਾਈ
- ਅਯੁਧਿਆ 'ਚ ਭਾਜਪਾ ਦੀ ਹਾਰ ਭਾਜਪਾ ਨੂੰ ਉਪਦੇਸ਼ ਦਿੰਦੀ ਹੈ ਜਿਸ ਨੂੰ ਸੋਚਣ ਸਮਝਣ ਅਤੇ ਵਿਚਾਰਨ ਦੀ ਲੋੜ ਹੈ
- ਪੰਜਾਬ ਦੇ ਲੋਕ ਚੁਟਕਿਆਂ, ਕਿੱਕਲੀਆਂ ਜਾਂ ਮਜ਼ਾਕ ਉੜਾਉਣ ਨੂੰ ਵੋਟ ਨਹੀਂ ਪਾਉਂਦੇ, 'ਆਪ' ਨੂੰ ਸਮਝ ਲੈਣਾ ਚਾਹੀਦਾ ਹੈ
ਲੁਧਿਆਣਾ, 5 ਜੂਨ : ਦੇਸ਼ ਅੰਦਰ ਫਿਰਕੂ ਲੋਕਾਂ ਨੂੰ ਰੱਦ ਕਰਕੇ ਦੂਰਅੰਦੇਸ਼ ਸੋਚ ਦੇ ਮਾਲਕ ਵੋਟਰਾਂ ਨੇ ਮਹਾਨ ਦੇਸ਼ ਭਗਤਾਂ ਨੂੰ ਯਾਦ ਕਰਦੇ ਹੋਏ ਸੈਕੂਲਰ ਸੋਚ 'ਤੇ ਪਹਿਰਾ ਦਿੰਦੇ ਹੋਏ ਕਾਂਗਰਸ ਪਾਰਟੀ INDIA ਨੂੰ ਭਾਰੀ ਸਮਰਥਨ ਦਿੱਤਾ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੀ.ਐੱਸ.ਆਈ.ਡੀ.ਸੀ. ਨੇ ਇੱਕ ਲਿਖਤੀ ਬਿਆਨ ਰਾਹੀ ਕਹੇ।ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ 7 ਲੋਕ ਸਭਾ ਦੀਆਂ ਸੀਟਾਂ ਜਿੱਤ ਕੇ ਦੱਸ ਦਿੱਤਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਰੱਖਦੇ ਹਨ। ਉਹਨਾਂ ਇਸ ਸਮੇਂ ਰਾਜਾ ਵੜਿੰਗ ਨੂੰ ਜਿੱਤ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਰਾਜੇ ਨੇ ਕੁਝ ਦਿਨਾਂ ਵਿੱਚ ਹੀ ਲੁਧਿਆਣਾ ਨਿਵਾਸੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ, ਜੋ ਉਹਨਾਂ ਦੀ ਸੋਚ, ਸੱਚਾਈ, ਸਪੱਸ਼ਟਤਾ ਅਤੇ ਮਿਹਨਤ ਦਾ ਨਤੀਜਾ ਹੈ। ਇਸ ਸਮੇਂ ਉਹਨਾਂ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਦੇ ਭਾਸ਼ਣ ਸਮੇਂ ਬੋਲੇ ਜਾ ਰਹੇ ਸ਼ਬਦਾਂ ਦੀ ਵੀ ਸਰਾਹਨਾ ਕੀਤੀ ਜਿਸ ਨਾਲ ਲੁਧਿਆਣਾ ਦੀਆਂ ਮਹਿਲਾਵਾਂ ਨਾਲ ਉਹਨਾਂ ਨੇ ਨੇੜੇ ਦਾ ਰਿਸ਼ਤਾ ਕਾਇਮ ਕੀਤਾ। ਇਸ ਸਮੇਂ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਨੇਤਾ ਗੁਰਭੇਜ ਛਾਬੜਾ, ਨਿਰਮਲ ਕੈੜਾ, ਦਲਬੀਰ ਸਿੰਘ ਮਾਂਗਟ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਸੀਨੀਅਰ ਨੇਤਾ, ਨਿਤਨ ਜਿੰਦਲ, ਗਗਨਦੀਪ ਬਾਵਾ ਆਦਿ ਹਾਜ਼ਰ ਸਨ। ਇਸ ਸਮੇਂ ਬਾਵਾ ਕਿ ਦੇਸ਼ ਵਿੱਚ ਜਿੱਤ ਲਈ ਕਾਂਗਰਸ ਦੀ ਸੈਕੂਲਰ ਸੋਚ ਅਤੇ ਰਾਹੁਲ ਗਾਂਧੀ ਦੀ 3700 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਦਾ ਵੀ ਸੰਦੇਸ਼ ਹੈ ਕਿਉਂਕਿ ਰਾਹੁਲ ਗਾਂਧੀ ਨੇ ਯਾਤਰਾ ਰਾਹੀਂ ਭਾਰਤ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵੱਡਾ ਉਪਰਾਲਾ ਕੀਤਾ ਜਦੋਂ ਕਿ ਫਿਰਕੂ ਤਾਕਤਾਂ ਭਾਰੂ ਹੋ ਰਹੀਆਂ ਸਨ।ਇਸ ਸਮੇਂ ਉਹਨਾਂ ਕਿਹਾ ਕਿ ਅਯੁਧਿਆ ਵਿੱਚ ਭਾਜਪਾ ਦੀ ਹਾਰ ਭਾਜਪਾ ਨੂੰ ਉਪਦੇਸ਼ ਦਿੰਦੀ ਹੈ ਜਿਸ ਨੂੰ ਸੋਚਣ, ਸਮਝਣ ਅਤੇ ਵਿਚਾਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਚੁਟਕਲਿਆਂ ਕਿੱਕਲੀਆਂ ਅਤੇ ਮਜ਼ਾਕ ਉੜਾਉਣ ਤੱਕ ਸੀਮਤ ਰਹੀ ਨਾ ਤਾਂ ਉਹਨਾਂ ਨੇ ਕੀਤੇ ਅਤੇ ਨਾ ਕੰਮ ਬਾਰੇ ਕੁਝ ਕਿਹਾ ਕਿਉਂਕਿ ਕਹਿਣ ਨੂੰ ਕੁਝ ਹੈ ਹੀ ਨਹੀਂ ਸੀ ਅਤੇ ਨਾ ਹੀ ਆਉਣ ਵਾਲੇ ਪਲਾਨ ਬਾਰੇ ਜਾਣਕਾਰੀ ਦਿੱਤੀ। ਸਾਰੀਆਂ ਚੋਣਾਂ ਵਿੱਚ ਗਪੌੜ ਸ਼ੰਖ ਵਾਂਗੂੰ ਹਵਾ ਵਿੱਚ ਬੀਬੀਆਂ ਲਈ 1000 ਰੁਪਏ ਮਹੀਨਾ ਨੂੰ 1100 ਕਰਨ ਦਾ ਐਲਾਨ ਕੀਤਾ। ਨਾ ਪਹਿਲਾਂ ਦਿੱਤੇ ਨਾ ਦੇਣ ਦਾ ਕੋਈ ਪਲਾਨ ਫਿਰ ਕਿਉਂ ਪਾਉਣਗੇ ਲੋਕ ਵੋਟ...?