
- ਮਾਲੇਰਕੋਟਲਾ ‘ਚ 65 ਸਥਾਨਾਂ ਉਪਰ 1500 ਨਾਗਰਿਕ ਲੈ ਰਹੇ ਯੋਗ ਕਲਾਸਾਂ ਦਾ ਮੁਫਤ ਲਾਹਾ- ਡਿਪਟੀ ਕਮਿਸ਼ਨਰ
- ਕਿਹਾ, ਭੱਜ ਦੌੜ ਤੇ ਤਨਾਅ ਭਰੇ ਮਾਹੌਲ ਵਿੱਚ ਮਨੁੱਖ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਯੋਗ ਬਹੁਤ ਜਰੂਰੀ
- ਇਸ ਪ੍ਰੋਜੈਕਟ ਦਾ ਉਦੇਸ਼ ਪੰਜਾਬੀਆਂ ਨੂੰ ਧਿਆਨ ਅਤੇ ਯੋਗਾ ਅਭਿਆਸ ਰਾਹੀਂ ਸ਼ਰੀਰਿਕ ਮਾਨਸਿਕ ਅਤੇ ਸਮਾਜਿਕ ਤੌਰ ਤੇ ਮਜਬੂਤ ਬਣਾਉਣ ਦੇ ਨਾਲ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ- ਮਲਕੀਤ ਕੌਰ
ਮਾਲੇਰਕੋਟਲਾ 28 ਮਾਰਚ, 2025 : ਦੌੜ ਭੱਜ, ਵਿਅਸਤ ਜੀਵਨਸ਼ੈਲੀ ਪ੍ਰਦੂਸਿਤ ਵਾਤਾਵਰਨ ਅਤੇ ਤਨਾਅ ਭਰੇ ਮਾਹੌਲ ਵਿੱਚ ਮਨੁੱਖ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸਰੀਰਕ ਕਸਰਤ ਬਹੁਤ ਜਰੂਰੀ ਹੈ ਅਜਿਹੇ ਸਮੇਂ ਵਿੱਚ ਲੋਕਾਂ ਨੂੰ ਸਰੀਰ ਪ੍ਰਤੀ ਜਾਗਰੂਕ ਕਰਨ ਲਈ ਸੀ.ਐਮ. ਦੀ ਯੋਗਸ਼ਾਲਾ ਬਹੁਤ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 65 ਥਾਵਾਂ ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿਸ ਵਿੱਚ ਹੁਣ ਤੱਕ ਕਰੀਬ 1695 ਲੋਕਾਂ ਦੀ ਯੋਗਾ ਵਿੱਚ ਰਜਿਸਟਰੇਸ਼ਨ ਹੋ ਚੁੱਕੀ ਹੈ । ਜਿਸ ਵਿਚੋਂ ਕਰੀਬ 1500 ਲੋਕ ਮੁਫ਼ਤ ਯੋਗ ਕਲਾਸਾ ਦਾ ਫਾਇਦਾ ਲੈ ਰਹੇ ਹਨ। ਉਨ੍ਹਾਂ ਸੀ.ਐਮ. ਦੀ ਯੋਗਸ਼ਾਲਾ ਵਿੱਚ ਵੱਧ ਤੋਂ ਵੱਧ ਲਾਭ ਲੈਣ ਲਈ ਲੋਕਾਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਲੋਕਾਂ ਨੂੰ ਮੁਫਤ ਯੋਗ ਸਿਖਲਾਈ ਦੇਣ ਦਾ ਇਹ ਪ੍ਰੋਜੈਕਟ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਅੰਦਰ 13 ਯੋਗਾ ਟਰੇਨਰ ਤਾਇਨਾਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੱਦਾ ਦਿੰਦਿਆ ਕਿਹਾ ਉਹ ਸੀ.ਐਮ. ਦੀ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਦੱਸਿਆ ਕਿ ਯੋਗ ਕਲਾਸਾਂ ਲਈ ਘੱਟ ਤੋਂ ਘੱਟ 25 ਵਿਅਕਤੀਆਂ ਦਾ ਇੱਕ ਯੋਗ ਗਰੁੱਪ ਬਣਾਇਆ ਜਾਂਦਾ ਹੈ। ਇਸ ਗਰੁੱਪ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਯੋਗ ਕਲਾਸ ਚਲਾਉਣ ਲਈ ਸਰਕਾਰ ਵੱਲੋਂ ਪ੍ਰਮਾਣਿਤ ਯੋਗ ਟੀਚਰ ਫਰੀ ਮੁਹੱਈਆ ਕਰਵਾਇਆ ਜਾਂਦਾ ਹੈ।ਚਾਹਵਾਨ ਲੋਕ ਘੱਟ ਤੋਂ ਘੱਟ 25 ਮੈਂਬਰਾਂ ਦਾ ਗਰੁੱਪ ਬਣਾ ਕੇ ਸੀਐਮ ਦੀ ਯੋਗਸ਼ਾਲਾ ਦੀ ਵੈਬਸਾਈਟ ਉਪਰ ਰਜਿਸਟਰ ਕਰਵਾ ਸਕਦੇ ਹਨ ਜਾਂ ਟੋਲ ਫਰੀ ਨੰਬਰ 76694-00500 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।ਉਨ੍ਹਾਂ ਕਿਹਾ ਕਿ ਯੋਗਾ ਲੋਕਾਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ਤੇ ਮਜ਼ਬੂਤ ਬਣਾਉਦਾ ਹੈ। ਸੀ.ਐਮ ਦੀ ਯੋਗਸ਼ਾਲਾ ਦੀ ਜ਼ਿਲ੍ਹਾ ਕੋਆਰਡੀਨੇਟਰ ਮਲਕੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦੇਸ਼ ਜਿੱਥੇ ਰਾਜ ਦੇ ਲੋਕਾਂ ਨੂੰ ਧਿਆਨ ਅਤੇ ਯੋਗਾ ਅਭਿਆਸ ਰਾਹੀਂ ਸ਼ਰੀਰਿਕ ਮਾਨਸਿਕ ਅਤੇ ਸਮਾਜਿਕ ਤੌਰ ਤੇ ਮਜਬੂਤ ਬਣਾਉਣਾ ਹੈ ਉੱਥੇ ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਰਾਜ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।ਇਹ ਪ੍ਰੋਜੈਕਟ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਪੰਜਾਬ ਹੁਸ਼ਿਆਰਪੁਰ ਦੀ ਸਰਪ੍ਰਸਤੀ ਅਧੀਨ ਚਲਾਈਆ ਜਾ ਰਿਹਾ ਹੈ। ਇਸ ਪ੍ਰੋਜੈਕਟ ਅਧੀਨ ਪੰਜਾਬ ਦੇ ਵਿਦਿਆਰਥੀਆਂ ਲਈ ਇਕ ਸਾਲ ਦਾ ਯੋਗ ਡਿਪਲੋਮਾ ਕੋਰਸ ਚਲਾਇਆ ਜਾ ਹੈ, ਜਿਸਦੀ ਪੂਰੇ ਸਾਲ ਦੀ ਫੀਸ ਮਾਤਰ ਇਕ ਹਜਾਰ ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਰਸ ਦੀ ਸ਼ੁਰੂਆਤ ਤੋਂ ਚਾਰ ਮਹੀਨੇ ਬਾਅਦ ਸਰਕਾਰ ਵੱਲੋਂ ਹਰੇਕ ਵਿਦਿਆਰਥੀ ਨੂੰ 8 ਹਜਾਰ ਰੁਪਏ ਮਹੀਨਾ ਵਜੀਫੇ ਵਜੋਂ ਦਿੱਤੇ ਜਾਂਦੇ ਹਨ ਅਤੇ ਯੋਗਾ ਦੀ ਟ੍ਰੇਨਿੰਗ ਕਰਕੇ ਕੋਈ ਵੀ ਨੌਜਵਾਨ ਯੋਗਾ ਟ੍ਰੇਨਰ ਵਜੋਂ ਆਪਣਾ ਰੋਜ਼ਗਾਰ ਕਮਾ ਸਕਦਾ ਹੈ