- 24 ਘੰਟੇ ਵਾਸਤੇ ਸਿਵਲ ਹਸਪਤਾਲ ਲੁਧਿਆਣਾ ਰੱਖੀ
ਮੁੱਲਾਂਪੁਰ ਦਾਖਾ, 25 ਜੂਨ (ਸਤਵਿੰਦਰ ਸਿੰਘ ਗਿੱਲ) : ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਮਾਡਲ ਥਾਣਾ ਦਾਖਾ ਦੀ ਹੱਦ ਅੰਦਰ ਅੱਜ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ,ਬੇਸ਼ਕ ਇਹ ਲਾਸ਼ ਪੂਰੀ ਤਰਾਂ ਗਲ਼ ਸੜ ਗਈ ਹੈ ਪ੍ਰੰਤੂ ਫਿਰ ਵੀ ਕਾਨੂੰਨ ਅਨੁਸਾਰ ਥਾਣਾ ਦਾਖਾ ਦੀ ਪੁਲਸ ਵਲੋ ਇਸ ਲਾਸ਼ ਨੂੰ 72 ਘੰਟੇ ਵਾਸਤੇ ਸਿਵਲ ਹਸਪਤਾਲ ਲੁਧਿਆਣਾ ਚ ਰੱਖਿਆ ਗਿਆ ਹੈ ਤਾਂ ਜੌ ਇਸ ਦੀ ਸ਼ਨਾਖ਼ਤ ਕੀਤੀ ਜਾ ਸਕੇ। ਏ ਐਸ ਆਈ ਨਰਿੰਦਰ ਸ਼ਰਮਾਂ ਨੇ ਦਸਿਆ ਕਿ ਇਸ ਵਿਆਕਤੀ ਦੀ ਉਮਰ ਕਰੀਬ 30 ਜਾ 32 ਸਾਲ ਹੋਵੇਗੀ,ਜਿਸ ਦੇ ਲਾਲ ਕਮੀਜ ਪਾਈ ਹੈ ਤੇ ਜੀਨ ਦੀ ਨੀਲੀ ਪੈਂਟ ਪਾਈ ਹੈ। ਨਰਿੰਦਰ ਸ਼ਰਮਾਂ ਨੇ ਦੱਸਿਆ ਕਿ ਇਸ ਵਿਆਕਤੀ ਕੋਈ ਪ੍ਰਵਾਸੀ ਮਜ਼ਦੂਰ ਲੱਗਦਾ ਹੈ। ਥਾਣਾ ਦਾਖਾ ਦੀ ਪੁਲਸ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਇਸ ਨੂੰ ਜਾਣਦਾ ਹੋਵੇ ਤਾਂ ਉਹ ਮਾਡਲ ਥਾਣਾ ਦਾਖਾ ਦੀ ਪੁਲਸ ਨਾਲ ਸੰਪਰਕ ਕਰ ਸਕਦਾ ਹੈ।