ਅਬੋਹਰ, 18 ਜੂਨ : ਅਬੋਹਰ ‘ਚ ਪਿੰਡ ਜੰਡਵਾਲਾ ਮੀਰਾਂਸੰਗਲਾ ਨੇੜੇ ਐਤਵਾਰ ਦੁਪਹਿਰ ਇਕ ਕਾਰ ਬੇਕਾਬੂ ਹੋ ਕੇ ਖੇਤ ‘ਚ ਪਲਟ ਗਈ। ਕਾਰ ਵਿੱਚ ਸਵਾਰ ਦੋ ਔਰਤਾਂ, ਇੱਕ ਪੁਰਸ਼ ਅਤੇ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜਦਕਿ ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਮਨਦੀਪ ਕੌਰ ਪਤਨੀ ਭਜਨ ਸਿੰਘ ਨੇ ਦੱਸਿਆ ਕਿ ਉਹ ਕਾਰ ਚਲਾ ਰਹੀ ਸੀ। ਉਹ ਹਰੀਪੁਰਾ ਵਿੱਚ ਮੱਥਾ ਟੇਕ ਕੇ ਆਪਣੇ ਪਿੰਡ ਸ਼ਤੀਰਵਾਲਾ ਨੂੰ ਵਾਪਸ ਜਾ ਰਹੇ ਸੀ। ਜਦੋਂ ਉਹ ਜੰਡਵਾਲਾ ਮੀਰਾਂਸੰਗਲਾ ਨੇੜੇ ਸੜਕ ’ਤੇ ਅਚਾਨਕ ਕਰੰਟ ਲੱਗ ਗਿਆ। ਅਚਾਨਕ ਕਰੰਟ ਲੱਗਣ ਕਾਰਨ ਉਹ ਕੰਟਰੋਲ ਗੁਆ ਬੈਠੀ, ਜਿਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਈ। ਮਨਦੀਪ ਕੌਰ ਦੇ ਨਾਲ ਕਾਰ ਵਿੱਚ ਪ੍ਰੇਮ ਸਿੰਘ ਪੁੱਤਰ ਮਹਿਲ ਸਿੰਘ, ਰਾਜ ਕੌਰ ਪਤਨੀ ਪ੍ਰੇਮ ਸਿੰਘ, ਗੁਰਜੋਤ ਸਿੰਘ (8 ਸਾਲ), ਸਿਮਰਨ ਕੌਰ (1.5 ਸਾਲ), ਸਿਮਰਨਜੀਤ ਕੌਰ (16 ਸਾਲ) ਅਤੇ ਗੁਰਕੀਰਤ ਸਵਾਰ ਸਨ। ਹਾਦਸੇ ਕਾਰਨ ਮਨਦੀਪ ਕੌਰ ਦੇ ਸਿਰ, ਮੱਥੇ, ਮੂੰਹ ਆਦਿ ‘ਤੇ ਸੱਟ ਲੱਗ ਗਈ। ਜਦੋਂਕਿ ਉਸ ਦੇ ਨਾਲ ਪ੍ਰੇਮ ਸਿੰਘ ਅਤੇ ਉਸ ਦੀ ਪਤਨੀ ਅਤੇ ਤਿੰਨ ਬੱਚੇ ਵੀ ਜ਼ਖਮੀ ਹੋ ਗਏ। ਉਸ ਨੂੰ ਐਂਬੂਲੈਂਸ ਚਾਲਕ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਅਬੋਹਰ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਇੱਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।