ਫਾਜਿਲਕਾ 3 ਜੁਲਾਈ : ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ ਚਾਈਲਡ ਵੈਲਫੇਅਰ (ਆਈ.ਸੀ.ਸੀ.ਡਬਲਿਊ) ਵੱਲੋਂ 6 ਤੋਂ 18 ਸਾਲ ਦੇ ਬੱਚੇ ਜਿਨ੍ਹਾਂ ਨੇ ਕੋਈ ਵਿਸ਼ੇਸ਼ ਬਹਾਦਰੀ ਦਾ ਕੰਮ ਕੀਤਾ ਹੋਵੇ, ਉਨ੍ਹਾਂ ਬੱਚਿਆਂ ਨੂੰ ਕੌਂਸਲ ਵੱਲੋਂ ਸਾਲ 2023 ਲਈ ਰਾਸ਼ਟਰੀ ਬਹਾਦਰੀ ਅਵਾਰਡ ਦੇਣ ਦੀ ਯੋਜਨਾ ਹੈ। ਇਸ ਸਕੀਮ ਅਧੀਨ ਜਿਨ੍ਹਾਂ ਬੱਚਿਆਂ ਨੇ 1 ਜੁਲਾਈ 2022 ਤੋਂ 30 ਸਤੰਬਰ 2023 ਤੱਕ ਕੋਈ ਬਹਾਦਰੀ ਦਾ ਵਿਲੱਖਣ ਕਾਰਜ ਕੀਤਾ ਹੋਵੇ ਉਨ੍ਹਾਂ ਦੇ ਨਾਮ ਰਾਸ਼ਟਰੀ ਬਾਲ ਭਲਾਈ ਕੌਂਸਿਲ ਨੂੰ 5 ਅਕਤੂਬਰ,2023 ਤੱਕ ਭੇਜੇ ਜਾਣੇ ਹਨ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਜ਼ਿਲ੍ਹੇ ਨਾਲ ਸਬੰਧਤ ਅਜਿਹੇ ਬੱਚੇ ਦਾ ਨਾਮ ਹੋਵੇ ਜਿਸ ਨੇ ਕੋਈ ਵਿਲੱਖਣ ਬਹਾਦਰੀ ਦਾ ਕਾਰਜ ਕੀਤਾ ਹੋਵੇ ਤਾਂ ਉਸ ਬੱਚੇ ਦਾ ਕੇਸ ਤਿਆਰ ਕਰਕੇ ਮਿਤੀ 30 ਸਤੰਬਰ 2023 ਤੱਕ ਦਫਤਰ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ), ਬੀ ਬਲਾਕ, ਤੀਜੀ ਮੰਜ਼ਲ ਨੂੰ ਭੇਜਿਆ ਜਾਵੇ।