ਰਾਏਕੋਟ, 10 ਸਤੰਬਰ (ਚਮਕੌਰ ਸਿੰਘ ਦਿਓਲ) : ਅੱਜ ਜੇ. ਸੀ. ਆਈ. ਕਲੱਬ ਰਾਏਕੋਟ ਵਲੋਂ ਪ੍ਰੈਸ ਕਲੱਬ ਰਾਏਕੋਟ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਲੁਧਿਆਣਾ ਦੇ ਬਲੱਡ ਬੈਂਕ ਦੇ ਡਾ. ਜੈਨਤ ਦੀ ਅਗਵਾਈ ਵਿੱਚ ਆਈ ਟੀਮ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 50 ਯੂਨਿਟ ਖੂਨ ਇਕੱਠਾ ਹੋਇਆ। ਇਸ ਮੌਕੇ ਜੇ.ਸੀ.ਆਈ. ਕਲੱਬ ਰਾਏਕੋਟ ਦੇ ਪ੍ਰਧਾਨ ਜੇਸੀ ਸੁਖਜਿੰਦਰ ਸਿੰਘ, ਪ੍ਰੈਸ ਕਲੱਬ ਰਾਏਕੋਟ ਦੇ ਪ੍ਰਧਾਨ ਨਵਦੀਪ ਸਿੰਘ ਅਤੇ ਪ੍ਰਾਜੈਕਟ ਡਾਇਰੈਕਟਰ ਜੇਸੀ ਅਜੈ ਵਰਮਾ ਨੇ ਕਿਹਾ ਕਿ ਅਜੇਹੇ ਕੈਂਪਾਂ ਰਾਹੀਂ ਲੋਕਾਂ ਨੂੰ ਸਵੈ-ਇੱਛਾ ਨਾਲ ਤੰਦਰੁਸਤ ਖੂਨ ਦੇਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਤੇ ਇਸ ਇਸ ਛੋਟੇ ਜਿਹੇ ਯੋਗਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਵਿਸੇਸ਼ ਤੌਰ ’ਤੇ ਪੁੱਜੇ ਤੇ ਉਹਨਾਂ ਇਸ ਕੈਂਪ ਲਈ ਜੇਸੀਆਈ ਤੇ ਪ੍ਰੈਸ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ। ਆਪਣਾ ਸੰਦੇਸ਼ ਦਿੰਦੇ ਹੋਏ ਡਾ. ਜੈਨਤ, ਡਾ. ਕੋਮਲ ਨੇ ਕਿਹਾ ਕਿ ਜੇ ਸੀ ਆਈ ਵਰਗੀਆਂ ਸਮਾਜਸੇਵੀ ਸੰਸਥਾਵਾਂ ਵਲੋਂ ਅਜੇਹੇ ਕੈਂਪ ਲਗਾਕੇ ਥੈਲਾਸੀਮੀਆਂ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਮਰੀਜ਼ਾ, ਦੁਰਘਟਨਾ ਗ੍ਰਸਤ ਹੋਏ ਵਿਅਕਤੀਆਂ ਅਤੇ ਅਪ੍ਰੇੇਸ਼ਨ ਦੀ ਮੇਜ਼ ’ਤੇ ਪਏ ਮਰੀਜ਼ਾ ਦੀਆਂ ਜਾਨਾਂ ਨੂੰ ਬਚਾਕੇ ਵੱਡੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੋ ਜੇਸੀ ਨਰੇਸ਼ ਵਰਮਾ, ਸਿਧਾਰਥ ਸ਼ਰਮਾ, ਸੰਦੀਪ ਸਿੰਘ ਸੋਨੀ, ਸੁਸ਼ੀਲ ਸ਼ਰਮਾ, ਕੇਸ਼ਵ ਅਰੋੜਾ, ਸੰਜੀਵ ਵਰਮਾ ਤੇ ਰਵੀ ਸ਼ਰਮਾ ਨੇ ਕਿਹਾ ਕਿ ਅੱਜ ਉਹਨਾਂ ਦੀ ਟੀਮ ਵੱਲੋਂ 50 ਯੂਨਿਟ ਬਲੱਡ ਦਾਨ ਦਾ ਰੱਖਿਆ ਟੀਚਾ ਪੂਰਾ ਕਰ ਲਿਆ ਹੈ ਤੇ ਉਹਨਾਂ ਦੀ ਕਲੱਬ ਸਿਹਤ ਵਿਭਾਗ ਨੂੰ ਹਰ ਸਮੇਂ ਪੂਰਨ ਸਹਿਯੋਗ ਦੇਣ ਲਈ ਵਚਨਵੱਧ ਹੈ। ਇਸ ਕੈਂਪ ਵਿੱਚ ਪ੍ਰੈਸ ਕਲੱਬ ਪ੍ਰਧਾਨ ਨਵਦੀਪ ਸਿੰਘ, ਸੁਸ਼ੀਲ ਕੁਮਾਰ, ਰਘਬੀਰ ਸਿੰਘ ਚੋਪੜਾ, ਜਸਵੰਤ ਸਿੰਘ, ਨਾਮਪ੍ਰੀਤ ਗੋਗੀ, ਇਕਬਾਲ ਸਿੰਘ ਗੁਲਾਬ, ਸ਼ਮਸ਼ੇਰ ਸਿੰਘ, ਅਮਿਤ ਪਾਸੀ, ਮੁਹੰਮਦ ਇਮਰਾਨ, ਚਰਨਜੀਤ ਸਿੰਘ, ਆਰ ਜੀ ਰਾਏਕੋਟੀ, ਸੰਜੀਵ ਭੱਲਾ, ਆਤਮਾ ਸਿੰਘ, ਚਮਕੌਰ ਸਿੰਘ ਦਿਓਲ, ਦਵਿੰਦਰਪਾਲ ਲੇਖੀ ਵਲੋਂ ਤਨਦੇਹੀ ਨਾਲ ਸੇਵਾ ਨਿਭਾਈ ਗਈ।