ਲੁਧਿਆਣਾ, 21 ਦਸੰਬਰ : ਰਾਜ ਸਰਕਾਰ ਦੇ ਨੈਸ਼ਨਲ ਕੈਰੀਅਰ ਸਰਵਿਸ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋੋਜ਼ਗਾਰ, ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋੋਂ ਦੱਸਿਆ ਗਿਆ ਕਿ ਸਰਕਾਰੀ ਆਈ.ਟੀ.ਆਈ, ਗਿੱਲ ਰੋਡ, ਜਿਲਾ ਲੁਧਿਆਣਾ ਵਿਖੇ ਮਿਤੀ 23.12.2022 (ਸ਼ੁੱਕਰਵਾਰ) ਨੂੰ ਮੈਗਾ ਰੋੋਜ਼ਗਾਰ ਮੇਲਾ ਅਤੇ ਸਵੈ-ਰੋੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 10:30 ਵਜੋਂ ਤੋਂ ਸ਼ਾਮ 3:30 ਵਜੇ ਤੱਕ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਸਰਕਾਰ ਅਤੇ ਪੰਜਾਬ ਸਰਕਾਰ ਵੱਲੋੋਂ ਪ੍ਰਾਰਥੀਆਂ ਨੂੰ ਰੋੋਜ਼ਗਾਰ ਦੇਣ ਅਤੇ ਸਵੈ-ਰੋੋਜ਼ਗਾਰ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੈਗਾ ਜੋੋਬ ਫੇਅਰ ਵਿੱਚ ਲੁਧਿਆਣਾ ਅਤੇ ਪੂਰੇ ਪੰਜਾਬ ਦੀਆਂ ਪ੍ਰਸਿੱਧ ਕੰਪਨੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਕੋਕਾ ਕੋਲਾ, ਪੇਅਟੀਐਮ ਸਰਵਿਸਜ ਪ੍ਰਾ: ਲਿਮਟਿਡ, ਵੈਸਟਸਾਈਡ ਟ੍ਰੈਂਟ ਲਿਮਟਿਡ, ਆਈ.ਸੀ.ਆਈ. ਫਾਊਂਡੇਸ਼ਨ, ਐਕਸਿਸ ਬੈਂਕ, ਕੁਐਸ ਕਾਰਪ, ਐਲ.ਆਈ.ਸੀ. ਆਫ ਇੰਡੀਆ, ਹੈਲਥ ਕੇਅਰ ਐਟ ਹੋਮ, ਵਢੇਰਾ ਸਿਕਿਉਰਿਟੀ, ਵਿੰਦਾ ਫੈਬ ਇੰਡੀਆ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ ਅਤੇ ਘੱਟ ਤੋਂ ਘੱਟ ਯੋਗਤਾ 10ਵੀ, 12ਵੀ, Graduation (BBA, BCA, B.com any other), Post Graduation (MBA/MCA any other), Any Skill Course ਪਾਸ ਕੀਤਾ ਲਾਜ਼ਮੀ ਹੈ। ਇਸ ਮੇਲੇ ਵਿੱਚ ITIs, GNM, ANM, BSC Nursing, ਟੈਕਨੀਕਲ ਕੋੋਰਸ ਪਾਸ ਪ੍ਰਾਰਥੀਆਂ ਲਈ ਸਪੈਸ਼ਲ ਕੰਪਨੀਆਂ ਭਾਗ ਲੈ ਰਹੀਆ ਹਨ। ਜਿਲ੍ਹਾ ਲੁਧਿਆਣਾ ਦੇ ਨੌੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋ ਅਪੀਲ ਕੀਤੀ ਗਈ ਕਿ ਇਸ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲਿਆ ਜਾਵੇ। ਡਿਪਟੀ ਡਾਇਰੈਕਟਰ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਇਸ ਇੰਟਰਵਿਊ ਲਈ ਆਪਣਾ ਬਾਇਓ ਡਾਟਾ ( 2-3 ਕਾਪੀਆਂ ) ਲੈ ਕੇ ਪਹੁੰਚਣ ਅਤੇ ਮੈਗਾ ਜੋੋਬ ਫੇਅਰ ਵਿੱਚ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਲਈ ਪ੍ਰਾਰਥੀਆਂ ਨੂੰ ਵਿਦਿਅਕ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਮੇਲੇ ਵਿੱਚ ਪਹੁੰਚਣ।