ਸਿੱਧਵਾਂ ਨਹਿਰ ਉਪ ਮੰਡਲ ਲੁਧਿਆਣਾ ਅਧੀਨ ਪੈਂਦੀ ਸਿੱਧਵਾਂ ਬ੍ਰਾਂਚ ਨਹਿਰ 'ਚ ਮੱਛੀ ਫੜਨ ਦੀ ਬੋਲੀ 23 ਅਕਤੂਬਰ ਨੂੰ 

ਲੁਧਿਆਣਾ, 17 ਅਕਤੂਬਰ : ਉਪ ਮੰਡਲ ਅਫ਼ਸਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਿੱਧਵਾਂ ਨਹਿਰ ਉਪ ਮੰਡਲ ਲੁਧਿਆਣਾ ਅਧੀਨ ਪੈਂਦੀ ਸਿੱਧਵਾਂ ਬ੍ਰਾਂਚ ਨਹਿਰ 'ਤੇ ਮੱਛੀ ਫੜਨ ਦੀ ਬੋਲੀ 23 ਅਕਤੂਬਰ, 2023 ਨੂੰ ਸਵੇਰੇ 11:00 ਵਜੇ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੱਧਵਾਂ ਨਹਿਰ ਉਪ ਮੰਡਲ ਅਧੀਨ ਪੈਂਦੀ ਬ੍ਰਾਂਚ ਨਹਿਰ ਦੀ ਹਰ ਸਾਲ ਮੱਛੀ ਫੜਨ ਲਈ ਬੋਲੀ ਕਰਵਾਈ ਜਾਂਦੀ ਹੈ। ਇਹ ਬੋਲੀ 23 ਅਕਤੂਬਰ, 2023 ਨੂੰ ਉਪ ਮੰਡਲ ਦਫ਼ਤਰ ਸਿੱਧਵਾਂ ਨਹਿਰ ਉਪ ਮੰਡਲ ਲੁਧਿਆਣਾ ਵਿੱਚ ਕਾਰਜ਼ਕਾਰੀ ਇੰਜੀਨੀਅਰ ਸਿੱਧਵਾਂ ਨਹਿਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ ਅਤੇ ਇਸ ਦੀ ਦੀ ਮਿਆਦ 01-11-2023 ਤੋਂ 31-10-2024 ਤੱਕ ਹੋਵੇਗੀ। ਉਪ ਮੰਡਲ ਅਫ਼ਸਰ ਨੇ ਸਾਖਾ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਸਿੱਧਵਾਂ ਮੇਨ ਬ੍ਰਾਂਚ,  ਬੁਰਜੀ 2,000 ਤੋਂ 2,38,000 ਤੱਕ ਹੈ। ਬੋਲੀ ਦੀਆਂ ਸ਼ਰਤਾਂ ਸਬੰਧੀ ਉਨ੍ਹਾਂ ਦੱਸਿਆ ਕਿ ਬੋਲੀ ਮਨਜੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਸਿੱਧਵਾਂ ਨਹਿਰ ਮੰਡਲ, ਲੁਧਿਆਣਾ ਕੋਲ ਹੈ, ਸਫਲ ਬੋਲੀਕਾਰ ਤੇ ਬੋਲੀ ਦੀ ਰਕਮ ਮੌਕੇ 'ਤੇ ਹੀ ਜਮ੍ਹਾ ਕਰਵਾ ਲਈ ਜਾਵੇਗੀ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੋਲੀ ਰੱਦ ਸਮਝੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਉਪਰੋਕਤ ਰੀਚਾ ਅਨੁਸਾਰ ਹੋਵੇਗੀ ਅਤੇ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਲਈ ਰੀਚ ਵਿੱਚੋਂ ਹੀ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀ ਫੜਨ ਦੀ ਮਨਾਹੀ ਹੈ। ਬੋਲੀਕਾਰ ਨੂੰ ਮੱਛੀ ਫੜਨ ਲਈ ਜਹਿਰੀਲੀ ਦਵਾਈ ਜਾਂ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ। ਬੋਲੀਕਾਰ ਮੱਛੀ ਫੜਨ ਸਮੇਂ ਨਹਿਰ/ਬਰਾਂਚ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਨਾ ਹੀ ਮਨਾਹੀ ਵਾਲੇ ਏਰੀਏ ਵਿੱਚ ਮੱਛੀ ਫੜੇਗਾ। ਇਸ ਤੋਂ ਇਲਾਵਾ ਬੋਲੀਕਾਰ ਆਪਣੇ ਨਾਲ ਆਪਣੇ ਅਸਲ ਆਈ.ਡੀ. ਪਰੂਫ ਅਤੇ ਉਸ ਦੀ ਕਾਪੀ ਨਾਲ ਲੈ ਕੇ ਆਉਣ।