ਬਰਨਾਲਾ, 24 ਸਤੰਬਰ : ਬਰਨਾਲਾ ‘ਚ ਬਦਮਾਸ਼ਾਂ ਦੇ ਹੌਂਸਲੇ ਬੁਲੰਦੇ ਹੁੰਦੇ ਜਾ ਰਹੇ ਹਨ। ਇਥੇ ਚਾਰ ਬਾਈਕ ਸਵਾਰਾਂ ਨੇ ਅੱਖਾਂ ਵਿੱਚ ਮਿਰਚਾਂ ਪਾ ਕੇ ਇੱਕ ਬੰਦੇ ਤੋਂ ਲੱਖਾਂ ਰੁਪਏ ਲੁੱਟ ਲਏ। ਪਹਿਲਾਂ ਬਦਮਾਸ਼ਾਂ ਨੇ ਪੀੜਤ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਪੀੜਤਾ ਦੀਆਂ ਅੱਖਾਂ ‘ਚ ਮਿਰਚ ਪਾ ਕੇ ਉਸ ਨੂੰ ਡਿੱਗਾ ਦਿੱਤਾ। ਫਿਰ ਉਸ ਦੀ ਸਕੂਟੀ ਦੀ ਡਿੱਗੀ ਵਿੱਚੋਂ 3 ਲੱਖ 90 ਹਜ਼ਾਰ ਰੁਪਏ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-2 ਬਰਨਾਲਾ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਚਓ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਵਾਸੀ ਗਲੀ ਨੰਬਰ 4 ਪੱਟੀ ਰੋਡ ਬਰਨਾਲਾ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਕਿ 23 ਸਤੰਬਰ ਨੂੰ ਉਹ ਆਪਣੇ ਸਕੂਟਰ ਵਿੱਚ 3 ਲੱਖ 90 ਹਜ਼ਾਰ ਰੁਪਏ ਰੱਖ ਕੇ ਰੇਲਵੇ ਸਟੇਸ਼ਨ ਸੇਖਾ ਵੱਲ ਜਾ ਰਿਹਾ ਸੀ। ਉਸੇ ਵੇਲੇ ਮੋਟਰਸਾਈਕਲ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਨੂੰ ਡਿੱਗਾ ਦਿੱਤਾ। ਉਹ ਉਸ ਦੇ ਸਕੂਟਰ ਦੇ ਡਿੱਗੀ ਵਿੱਚੋਂ 3 ਲੱਖ 90 ਹਜ਼ਾਰ ਰੁਪਏ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਗੀਤਾ ਭਵਨ ਦੇ ਸਾਹਮਣੇ ਇਕ ਦੁਕਾਨਦਾਰ ਡਿੰਪਲ ਗੋਇਲ ਵਾਸੀ ਬਰਨਾਲਾ ਤੋਂ ਇਕ ਨਕਾਬਪੋਸ਼ ਬਾਈਕ ਸਵਾਰ ਨੌਜਵਾਨ ਨੇ ਉਸ ਨੂੰ ਰਿਵਾਲਵਰ ਦਿਖਾ ਕੇ ਉਸ ਤੋਂ ਅੱਠ ਹਜ਼ਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਇਸ ਮਾਮਲੇ ‘ਚ ਪੁਲਿਸ ਨੇ ਬਾਈਕ ਸਵਾਰ ਦੋਸ਼ੀ ਦੀ ਫੋਟੋ ਬਾਈਕ ਸਮੇਤ ਸੋਸ਼ਲ ਮੀਡੀਆ ‘ਤੇ ਜਾਰੀ ਕਰ ਦਿੱਤੀ ਹੈ ਤਾਂ ਜੋ ਦੋਸ਼ੀ ਦੀ ਪਛਾਣ ਹੋ ਸਕੇ।