ਬਠਿੰਡਾ, 1 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿ਼ਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਸਹਾਰਾ ਐਜੂਕੇਸ਼ਨ ਐਂਡ ਰਿਹੈਬਲੀਟੇਸ਼ਨ ਸੁਸਾਇਟੀ ਵੱਲੋਂ ਆਟਿਜ਼ਮ ਸਪੈਕਟਰਮ ਡਿਸਆਰਡਰ ਦੀ ਜਾਗਰੂਕਤਾ ਦੇ ਮੱਦੇਨਜ਼ਰ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਲਵਜੀਤ ਕੌਰ ਕਲਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਸੁਰਜੀਤ ਕੌਰ ਤੇ ਡਾ. ਸ਼ਰਨਜੀਤ ਕੌਰ ਵੱਲੋਂ ਆਟਿਜ਼ਮ ਦੇ ਲੱਛਣਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਉਨ੍ਹਾਂ ਮੌਜੂਦ ਮਾਪਿਆਂ, ਆਸ਼ਾ ਵਰਕਰਜ਼, ਆਂਗਣਵਾੜੀ ਵਰਕਰਜ਼ ਨੂੰ ਆਟਿਜ਼ਮ ਦੀ ਪਹਿਚਾਣ ਕਰਨ ਲਈ ਬਹੁਤ ਚੰਗੀ ਤਰ੍ਹਾਂ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਆਟਿਜ਼ਮ ਇੱਕ ਨਿਊਰੋਲੋਜਿਕਲ ਡਿਸਆਰਡਰ ਹੈ, ਆਟਿਜ਼ਮ ਬੱਚਿਆਂ ਦੀ ਭਾਸ਼ਾ, ਕਮਿਊਨੀਕੇਸ਼ਨ, ਸ਼ੋਸਲ ਲਾਈਟ, ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਦਾ ਹੈ, ਸਮਾਜ ਵਿੱਚ ਆਟਿਜ਼ਮ ਦੀਆਂ ਸਮੱਸਿਆਵਾਂ ਅਤੇ ਕੇਸ ਲਗਾਤਾਰ ਵਧ ਰਹੇ ਹਨ, ਮਾਪੇ ਆਟਿਜ਼ਮ ਵਰਗੀ ਲਾ ਇਲਾਜ ਬੀਮਾਰੀ ਨਾਲ ਪ੍ਰਭਾਵਿਤ ਹੋ ਰਹੇ ਹਨ। ਸੈਮੀਨਾਰ ਵਿੱਚ ਮਾਪਿਆਂ ਨੇ ਆਟਿਜ਼ਮ ਬੱਚਿਆਂ ਨੂੰ ਆਉਣ ਵਾਲੀਆਂ ਸਮੱਸਿਆਂਵਾਂ ਤੋਂ ਖੁੱਲ੍ਹ ਕੇ ਗੱਲ ਕੀਤੀ ਅਤੇ ਭਵਿੱਖ ਵਿੱਚ ਇਸ ਤਰੀਕੇ ਦੇ ਹੋਰ ਸੈਮੀਨਾਰ ਦੀ ਮੰਗ ਕੀਤੀ, ਜਿਸ ਨਾਲ ਆਟਿਜ਼ਮ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ ਤਾਂ ਜੋ ਅਜਿਹੇ ਬੱਚੇ ਆਤਮ-ਨਿਰਭਰ ਹੋ ਸਕਣ। ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਸਪੈਸ਼ਲ ਬੱਚਿਆਂ ਲਈ ਸਪੈਸ਼ਲ ਅਧਿਆਪਕ ਭਰਤੀ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਜਸਬੀਰ ਕੌਰ ਨੇ ਯੂਡੀਆਈਡੀ ਕਾਰਡ ਬਣਵਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਬੱਚੇ ਸਰਕਾਰ ਦੀਆਂ ਸਹੂਲਤਾ ਦਾ ਲਾਭ ਲੈ ਸਕਣ। ਇਸ ਮੌਕੇ ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਦਿਵਿਆਂਗਜਣਾਂ ਦੀ ਸਹੂਲਤ ਲਈ ਦਿਵਿਆਂਗਜਲ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਗਿਆ ਹੈ। ਇਸ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਠਿੰਡਾ ਸ਼੍ਰੀਮਤੀ ਊਸ਼ਾ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰਾਮਪੁਰਾ ਸ਼੍ਰੀਮਤੀ ਖੁਸ਼ਵੀਰ ਕੌਰ, ਡਾਇਰੈਕਟਰ ਸਹਾਰਾ ਐਜੂਕੇਸ਼ਨ ਐਂਡ ਰੋਹਾਬਿਲਿਟੇਸ਼ਨ ਸੋਸਾਇਟੀ ਸ਼੍ਰੀ ਪਰਗਟ ਸਿੰਘ, ਸ਼੍ਰੀਮਤੀ ਗੁਲਸ਼ਨ ਕੌਰ ਮਹਿਤਾ, ਸ੍ਰੀਮਤੀ ਰਜਨੀਤ ਕੌਰ ਅਤੇ ਸ਼੍ਰੀ ਚਰਨੀ ਰਾਮ ਆਦਿ ਹਾਜਰ ਸਨ।