ਲੁਧਿਆਣਾ, 12 ਜਨਵਰੀ : ਪੰਜਾਬ ਸਰਕਾਰ ਦੁਆਰਾ ਸਥਾਪਿਤ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ) ਵਲੋਂ ਆਪਣੇ ਲੁਧਿਆਣਾ ਕੈਂਪਸ ਵਿਖੇ ਗੰਗਾ ਐਕਰੋਵੂਲਜ਼ ਲਿਮਟਿਡ ਦੇ ਸਹਿਯੋਗ ਨਾਲ ਕਲਾ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ, ਨਿਫਟ ਦੇ ਪ੍ਰਿੰਸੀਪਲ ਡਾ. ਪੂਨਮ ਅਗਰਵਾਲ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਸਟਰੀਮ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਦੀਆਂ ਦੋ ਸ਼੍ਰੇਣੀਆਂ, ਵਿੱਚ ਟੀ-ਸ਼ਰਟ ਪੇਂਟ ਕਰਨਾ ਅਤੇ ਦੂਸਰੀ 'ਚ ਪੋਸਟਰ ਮੇਕਿੰਗ ਮੁਕਾਬਲੇ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਲਈ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਸਕੂਲਾਂ ਤੋਂ 40 ਤੋਂ ਵੱਧ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਅਤੇ ਪਹਿਲੀ ਸ਼੍ਰੇਣੀ ਵਿੱਚ, ਪ੍ਰਤੀਯੋਗੀਆਂ ਨੇ ਫੈਬਰਿਕ ਪੇਂਟ ਨਾਲ ਟੀ-ਸ਼ਰਟਾਂ ਨੂੰ ਸੁੰਦਰ ਢੰਗ ਨਾਲ ਪੇਂਟ ਕੀਤਾ ਅਤੇ ਦੂਜੀ ਸ਼੍ਰੇਣੀ ਵਿੱਚ, ਪ੍ਰਤੀਯੋਗੀਆਂ ਨੇ ਐਕ੍ਰੀਲਿਕ ਅਤੇ ਸਾਫਟ ਆਇਲ ਪੇਂਟ ਨਾਲ ਪੋਸਟਰ ਬਣਾਏ, ਪ੍ਰਿੰਸੀਪਲ ਡਾ. ਪੂਨਮ ਅਗਰਵਾਲ ਠਾਕੁਰ ਵਲੋਂ ਜੇਤੂਆਂ ਨੂੰ ਇਨਾਮ ਵੀ ਵੰਡ ਗਏ। ਯੋਗ ਭਾਗੀਦਾਰਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੁੱਲ 05 ਪੁਰਸਕਾਰ ਦਿੱਤੇ ਗਏ ਜਿਨ੍ਹਾਂ ਵਿੱਚ ਸਰਕਾਰੀ ਗਰਲਜ਼ ਸਮਾਰਟ ਸਕੂਲ, ਭਾਰਤ ਨਗਰ ਦੀ ਸਾਧਿਕਾ ਨੇ ਟੀ-ਸ਼ਰਟ ਪੇਂਟਿੰਗ ਵਿੱਚ ਪਹਿਲਾ ਇਨਾਮ ਅਤੇ ਬੀ.ਸੀ.ਐਮ. ਸ਼ਾਸ਼ਤਰੀ ਨਗਰ ਦੇ ਹਰਸ਼ਲ ਜੈਨ ਨੂੰ ਦੂਜਾ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਬੀ.ਸੀ.ਐਮ. ਸ਼ਾਸਤਰੀ ਨਗਰ ਦੀ ਮਾਨਵੀ ਆਨੰਦ ਨੇ ਪੋਸਟਰ ਮੇਕਿੰਗ ਵਰਗ ਵਿੱਚ ਪਹਿਲਾ ਇਨਾਮ ਜਿੱਤਿਆ। ਅਦਿਤੀ (ਟੀ-ਸ਼ਰਟ ਪੇਂਟਿੰਗ) ਅਤੇ ਤਮੰਨਾ ਸ਼ਰਮਾ (ਪੋਸਟਰ ਮੇਕਿੰਗ) ਨੂੰ ਕੰਸੋਲੇਸ਼ਨ ਇਨਾਮ ਦਿੱਤੇ ਗਏ। ਸਾਰੇ ਜੇਤੂਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਨਾਮੀ ਰਾਸ਼ੀ ਗੰਗਾ ਐਕਰੋਵੂਲਜ਼ ਲਿਮਟਿਡ ਦੁਆਰਾ ਸਪਾਂਸਰ ਕੀਤੀ ਗਈ। ਸ਼੍ਰੀ ਰਾਕੇਸ਼ ਕੁਮਾਰ ਕਾਂਸਲ, ਰਜਿਸਟਰਾਰ, ਨਿਫਟ, ਲੁਧਿਆਣਾ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਿਫਟ ਵਿੱਚ ਸ਼ਾਮਲ ਹੋਣ ਅਤੇ ਫੈਸ਼ਨ ਭਾਈਚਾਰੇ ਦਾ ਹਿੱਸਾ ਬਣਨ ਦੀ ਕਾਮਨਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਲਾ ਅਤੇ ਵਿਗਿਆਨ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਕੰਪਨੀ ਦੀਆਂ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ। ਨਿਫਟ ਵਿੱਚ ਦਾਖਲੇ ਬਾਰੇ ਹੋਰ ਜਾਣਨਕਾਰੀ ਹਾਸਲ ਕਰਨ ਲਈ, ਵੈਬਸਾਈਟ www.niiftindia.com 'ਤੇ ਸੰਪਰਕ ਕੀਤਾ ਜਾ ਸਕਦਾ ਹੈ।