ਫ਼ਰੀਦਕੋਟ 10 ਅਕਤੂਬਰ : ਗੁਰਦਿੱਤ ਸਿੰਘ ਸੇਖੋਂ ਵਿਧਾਇਕ ਹਲਕਾ ਫਰੀਦਕੋਟ ਨੇ ਫਰੀਦਕੋਟ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੜੇ ਲੰਮੇ ਸਮੇਂ ਤੋਂ ਉਹਨਾਂ ਦੇ ਹਲਕੇ ਫਰੀਦਕੋਟ ਨਿਵਾਸੀਆਂ ਵੱਲੋਂ ਫਰੀਦਕੋਟ-ਕੋਟਕਪੂਰਾ ਰੋਡ ਉੱਪਰ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਉੱਪਰ ਤੰਗ ਪੁਲਾਂ ਨੂੰ ਚੌੜਾ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ। ਜਿਸ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਫਰੀਦਕੋਟ-ਕੋਟਕਪੂਰਾ ਸੜਕ ਨੇੜੇ ਸੱਭਿਆਚਾਰਿਕ ਕੇਂਦਰ ਉੱਪਰ ਪੈਂਦੀਆਂ ਵੱਡੀਆਂ ਨਹਿਰਾਂ ਦੇ ਦੋਨਾਂ ਪੁਲਾਂ ਨੂੰ ਮੁੜ ਉਸਾਰਨ ਦੀ ਪ੍ਰਵਾਨਗੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਦੋਨੋਂ ਪੁਲ ਸਟੀਲ ਬਰਿੱਜ ਬਣਾਏ ਜਾਣਗੇ। ਇਸ ਕੰਮ ਲਈ ਨਹਿਰ ਵਿਭਾਗ ਵੱਲੋਂ ਐਗਰੀਮੈਂਟ ਦੇ ਆਧਾਰ ਤੇ ਟੈਂਡਰ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹਨਾਂ ਪੁਲਾਂ ਨੂੰ ਮੁੜ ਉਸਾਰ ਦਿੱਤਾ ਜਾਵੇਗਾ। ਇਹ ਪੁਲ ਬਿਲਕੁਲ ਉਸ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਦਾ ਚਹਿਲ ਰੋਡ ਉੱਪਰ ਗਰੀਨ ਐਵੀਨਿਊ ਕੋਲ ਬਣਾਇਆ ਗਿਆ ਹੈ।